ਮੋਗਾ (ਨੇਹਾ): ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਤਲਵੰਡੀ ਮੱਲੀਆਂ ਦੇ ਸੀਨੀਅਰ ਆਗੂ ਅਤੇ ਪਿੰਡ ਇੰਚਾਰਜ ਮਾਸਟਰ ਸੰਤੋਖ ਸਿੰਘ ਸਿੱਧੂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ 'ਆਪ' ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੀ ਅਗਵਾਈ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤੀ।
ਵਿਧਾਇਕ ਲਾਡੀ ਢੋਸ ਨੇ ਮਾਸਟਰ ਸੰਤੋਖ ਸਿੰਘ ਸਿੱਧੂ ਦਾ ਆਪਣੀ ਟੀਮ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਸਿੱਧੂ ਦੇ 'ਆਪ' ਵਿੱਚ ਸ਼ਾਮਲ ਹੋਣ ਨਾਲ ਇਲਾਕੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ, ਹਰਜੀਤ ਸਿੰਘ ਗਿੱਲ ਪ੍ਰਧਾਨ ਸਹਿਕਾਰੀ ਸਭਾ ਤਲਵੰਡੀ ਮੱਲੀਆਂ, ਗੁਰਦੇਵ ਸਿੰਘ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।



