ਸਾਊਥ ਆਸਟਰੇਲੀਆ ‘ਚ ਛੇ ਦਿਨਾਂ ਦਾ ਲੱਗਾ ਲੌਕਡਾਊਨ

ਸਾਊਥ ਆਸਟਰੇਲੀਆ ‘ਚ ਛੇ ਦਿਨਾਂ ਦਾ ਲੱਗਾ ਲੌਕਡਾਊਨ

SHARE ON

ਸਾਊਥ ਆਸਟਰੇਲੀਆ(ਐਨ .ਆਰ .ਆਈ ਮੀਡਿਆ) : ਸਾਊਥ ਆਸਟਰੇਲੀਆ ਦੇ ਵਿਚ ਕੋਰੋਨਾ ਤੋਂ ਬਚਾਵ ਦੇ ਲਈ ਸਾਊਥ ਛੇ ਦਿਨ ਦਾ ਲੌਕਡਾਊਨ ਐਲਾਨਿਆ ਗਿਆ ਜੀ ਹਾਂ ਸਾਊਥ ਆਸਟਰੇਲੀਆ ‘ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਚਣ ਲਈ Circuit Beaker ਨਾਅ ਹੇਠ ਛੇ ਦਿਨ ਦਾ ਲੌਕਡਾਊਨ ਐਲਾਨਿਆ ਗਿਆ ਹੈ।

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਦੱਖਣੀ ਆਸਟਰੇਲੀਆ ਨੂੰ ਕਿਸੇ ਤਰ੍ਹਾਂ ਦਾ ਜੋਖਮ ਨਾ ਸਹਿਣਾ ਪਵੇ ਇਸ ਲਈ ਤੁਰੰਤ ਪ੍ਰਭਾਵ ਨਾਲ ਲੌਕਡਾਊਨ ਲਾਉਣਾ ਜ਼ਰੂਰੀ ਹੈ।ਛੇ ਦਿਨਾਂ ਲੌਕਡਾਊਨ ‘ਚ ਸਕੂਲ ਬੰਦ ਰਹਿਣਗੇ। ਸਿਰਫ ਪੜ੍ਹਾਈ ‘ਚ ਕਮਜੋਰ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਫੂਡ ਕੋਟਸ, ਪਬ ਤੇ ਕੈਫੇ ਬੰਦ ਰਹਿਣਗੇ। ਕਿਸੇ ਵੀ ਵਿਆਹ ਜਾਂ ਸਸਕਾਰ ‘ਤੇ ਇਕੱਠ ਨਹੀਂ ਹੋਵੇਗਾ।