ਨਵੀਂ ਦਿੱਲੀ (ਪਾਇਲ): ਪੁਲਿਸ ਨੇ ਆਪਣੇ ਚਾਚੇ ਦੇ ਕਤਲ ਦੇ ਦੋਸ਼ 'ਚ ਮੁੰਬਈ ਨੇੜੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਦੇ ਗੋਰੇਗਾਂਵ ਵਿੱਚ ਰਹਿਣ ਵਾਲੇ ਭਤੀਜੇ ਗਣੇਸ਼ ਰਮੇਸ਼ ਪੁਜਾਰੀ ਅਤੇ ਉਸ ਦਾ ਚਾਚਾ ਮਰਿਅੱਪਾ ਰਾਜੂ ਨਾਇਰ ਆਪਣੀ ਪਤਨੀ ਦੀ ਡਿਲੀਵਰੀ ਲਈ ਠਾਣੇ ਦੇ ਇੱਕ ਹਸਪਤਾਲ ਵਿੱਚ ਗਏ ਹੋਏ ਸਨ। ਹਸਪਤਾਲ 'ਚ ਹੀ ਚਾਚਾ-ਭਤੀਜੇ ਵਿਚਾਲੇ ਤਕਰਾਰ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਭਤੀਜੇ ਰਮੇਸ਼ ਪੁਜਾਰੀ ਨੇ ਹਸਪਤਾਲ ਦੀਆਂ ਪੌੜੀਆਂ 'ਤੇ ਆਪਣੇ ਚਾਚੇ ਦੇ ਸਿਰ 'ਤੇ ਕਥਿਤ ਤੌਰ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਜਾਰੀ ਨਾਇਰ ਨੂੰ ਕਾਲਰ ਨਾਲ ਘਸੀਟਦਾ ਨਜ਼ਰ ਆ ਰਿਹਾ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਪੁਜਾਰੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।



