ਪੰਜਾਬੀ ਕਮਿਉਂਨਟੀ ਦੀ ਨਿੱਠਕੇ ਸੇਵਕ ਅਤੇ ਉੱਘੀ ਸ਼ਖ਼ਸੀਅਤ Aman Saini Ji ਨੇ Canada ‘ਚ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ….

by jaskamal

ਨਿਊਜ਼ ਡੈਸਕ : ਕੈਨੇਡਾ ਅਤੇ ਪੰਜਾਬ ਦੀ ਉੱਘੀ ਸ਼ਖ਼ਸੀਅਤ AMAN SAINI Ji ਅੱਜ 41 ਸਾਲ ਦੀ ਉਮਰ 'ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। AMAN SAINI Ji ਨੇ ਲੰਮਾ ਸਮਾਂ ਪੰਜਾਬ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਹੋਰਨਾਂ ਦੇਸ਼ਾਂ ਵਿਖੇ ਆਪਣੇ ਹੁਨਰ ਦੇ ਜ਼ਰੀਏ ਸੇਵਾਵਾਂ ਨਿਭਾਉਂਦਿਆਂ ਪੰਜਾਬੀ ਕਮਿਉਂਨਟੀ ਦੀ ਨਿੱਠਕੇ ਸੇਵਾ ਕੀਤੀ। ਮੂਲ ਰੂਪ 'ਚ ਪੰਜਾਬ ਦੇ ਗੋਰਾਇਆ ਦੇ ਰਹਿਣ ਵਾਲੇ AMAN SAINI Ji ਛੋਟੀ ਉਮਰ ਤੋਂ ਹੀ ਸੰਘਰਸ਼ ਕਰਦੇ ਹੋਏ ਪੰਜਾਬ ਅਤੇ ਕੈਨੇਡਾ ਸਣੇ ਹੋਰਨਾਂ ਦੇਸ਼ਾਂ ਵਿਚ ਵੀ ਪੰਜਾਬੀ ਸਿਨੇਮਾ ਅਤੇ ਪੰਜਾਬੀ ਸਭਿਆਚਾਰ ਲਈ ਵੱਧ ਚੜ ਕੇ ਕੰਮ ਕਿੱਤਾ। AMAN SAINI Ji ਨੇ ਜ਼ਮੀਨੀ ਪੱਧਰ ਤੋਂ ਪੰਜਾਬੀ ਸਿਨੇਮਾ ਅਤੇ ਪੰਜਾਬੀ ਟੀਵੀ ਦੇ ਖੇਤਰ ਵਿਚ ਜੀਵਨ ਬਤੀਤ ਕਰਦਿਆਂ ਕੈਨੇਡਾ ਅਤੇ ਪੰਜਾਬ 'ਚ ਵੱਡਾ ਨਾਮ ਕਮਾਇਆ।

1982 ਵਿੱਚ ਪੰਜਾਬ ਦੇ ਗੋਰਾਇਆ 'ਚ ਜਨਮੇ AMAN SAINI Ji ਬਹੁਤ ਮਿਲਾਪੜੇ ਸੁਭਾ ਦੇ ਇਨਸਾਨ ਸਨ। ਸਮੁਚੇ NRI Production, The NRI TV ਅਤੇ AR Saini Glamour World (Goraya & Canada), ਕੈਨੇਡਾ ਅਤੇ ਵਿਦੇਸ਼ਾਂ 'ਚ ਰਹਿ ਰਹੇ ਸਾਰੇ ਪੰਜਾਬੀ ਭਾਈਚਾਰੇ ਨੂੰ AMAN SAINI Ji ਦੇ ਤੁਰ ਜਾਣ ਨਾਲ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਤੁਹਾਨੂੰ ਦੱਸ ਦੇਈਏ ਕਿ AMAN SAINI ਜੀ ਨੇ NRI Production, The NRI TV ਅਤੇ AR Saini Glamour World ਬੈੱਨਰ ਦੇ ਤਹਿਤ ਪਿਛਲੇ ਦੋ ਦਹਾਕਿਆਂ 'ਚ ਪੰਜਾਬ ਅਤੇ ਕੈਨੇਡਾ 'ਚ ਆਯੋਜਤ ਕਿਤੇ ਜਾ ਰਹੇ 'ਸਿਟੀ ਦੀ ਗੇੜੀ, ਕਾਮੇਡੀ ਐਕਸਪ੍ਰੈੱਸ, ਮਿਸ ਐਂਡ ਮਿਸੇਜ਼ ਪੰਜਾਬਣ ਵਰਲਡਵਾਈਡ, ਮਿਸ ਐਂਡ ਮਿਸੇਜ਼ ਪੰਜਾਬਣ ਵਰਲਡਵਾਈਡ ਕੈਨੇਡਾ, ਮਿਸੇਜ਼. ਤੀਜ, ਮੇਲਾ ਧੀਆਂ ਦਾ' ਅਤੇ ਮਾਣਮੱਤੀ ਪੰਜਾਬਣ ਐਵਾਰਡ ਵਰਗੇ ਕਦੇ ਨਾ ਭੁੱਲਣ ਜਾਉਂਣ ਵਾਲੇ ਪ੍ਰੋਗਰਾਮਾਂ ਨਾਲ ਪੰਜਾਬੀਅਤ ਨੂੰ ਪੰਜਾਬ ਅਤੇ ਵਿਦੇਸ਼ਾਂ ਵਿਚ ਜਿੰਦਾ ਰੱਖਿਆ ਓਥੇ ਹੀ 'ਉਮੀਦ - ਦ ਹੋਪ ' ਪੰਜਾਬੀ ਸ਼ੋਰਟ ਮੂਵੀ ਅਤੇ ਪੰਜਾਬੀ ਮੂਵੀ 'ਮੁੜ ਹੱਸਿਆ ਪੰਜਾਬ' ਨੂੰ ਡਾਇਰੈਕਸ਼ਨ ਦੇਣ ਦੇ ਨਾਲ ਨਾਲ ਕੀ ਪੰਜਾਬੀ ਫ਼ਿਲਮ 'ਚ ਕੰਮ ਕਰਕੇ ਨਾਮ ਖਟਿਆ।

ਤੁਹਾਨੂੰ ਦੱਸ ਦੇਈਏ ਕਿ AMAN SAINI Ji ਆਪਣੇ ਪਿੱਛੇ ਪਤਨੀ Rajani Saini, ਪੁੱਤਰ Ruhan Saini ਅਤੇ ਮਾਤਾ ਜੀ ਨੂੰ ਰੋਂਦਿਆਂ ਕੁਰਲਾਂਦੀਆਂ ਛੱਡ ਗਏ ਹਨ। ਅਕਾਲ-ਪੁਰਖ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।