ਜੇਲ੍ਹ ਦੀ ਬੈਰਕ ‘ਚੋ ਮਿਲਿਆ ਸ਼ੱਕੀ ਪੈਕਟ, ਪੁਲਿਸ ਨੂੰ ਪਈਆਂ ਭਾਜੜਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕੇਂਦਰੀ ਜੇਲ੍ਹ ਲਗਾਤਾਰ ਸੁਰੱਖਿਆ 'ਚ ਬਣੀ ਹੋਈ ਹੈ। ਦੱਸ ਦਈਏ ਕਿ ਜੇਲ੍ਹ 'ਚੋ ਜਿਥੇ ਮੋਬਾਈਲ ਨਸ਼ਾ ਤੇ ਹੋਰ ਵੀ ਚੀਜ਼ਾਂ ਮਿਲਦੀਆਂ ਹਨ ਹੁਣ ਜੇਲ੍ਹ ਦੀ ਬੈਰਕ 'ਚੋ ਇਕ ਸ਼ੱਕੀ ਪੈਕਟ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਿਆ ਹਨ। ਜਦੋ ਪੁਲਿਸ ਅਧਿਕਾਰੀ ਨੇ ਉਸ ਪੈਕਟ ਨੂੰ ਖੋਲਿਆ ਤਾਂ ਉਸ 'ਚੋ 66 ਦੇ ਕਰੀਬ ਨਸ਼ੀਲਾ ਪਦਾਰਥ ਨਿਕਲਿਆ । ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।