ਖਿਡਾਰੀ ਰਿਸ਼ਭ ਦੀ ਕਾਰ ਦਾ ਇਸ ਕਾਰਨ ਹੋਇਆ ਭਿਆਨਕ ਹਾਦਸਾ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਾ ਅੱਜ ਸਵੇਰੇ ਭਿਆਨਕ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਪੰਤ ਬੁਰੀ ਤਰਾਂ ਜਖ਼ਮੀ ਹੋ ਗਏ ਹਨ ।ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਸ਼ਭ ਦੀ ਕਾਰ ਦਾ ਹਾਦਸਾ ਉਸ ਸਮੇ ਵਾਪਰਿਆ ਜਦੋ ਉਹ ਕਾਰ ਵਿੱਚ ਇੱਕਲੇ ਸੀ ਤੇ ਉਨ੍ਹਾਂ ਨੂੰ ਨੀਦ ਆ ਗਈ। ਜ਼ਿਕਰਯੋਗ ਹੈ ਕਿ ਰਿਸ਼ਭ ਦਿੱਲੀ ਤੋਂ ਰੁੜਕੀ ਆਪਣੀ ਮਾਂ ਨੂੰ ਮਿਲਣ ਲਈ ਜਾ ਰਹੇ ਸੀ ।ਦੱਸਿਆ ਜਾ ਰਿਹਾ ਕਿ ਰੁੜਕੀ ਦੇ ਨਰਸਾਨ ਬਾਰਡਰ ਤੇ ਹਮਾਦਪੁਰ ਝੱਲ ਕੋਲ ਉਨ੍ਹਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ।