ਅਕਾਲੀ ਦਲ ਦੇ ਸੀਨੀਅਰ ਨੇਤਾ ਦੇ ਭਰਾ ਘਰ ‘ਚ 8 ਲੱਖ ਦੀ ਹੋਈ ਚੋਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਮੁਕਤਸਰ ਸਾਹਿਬ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਮੀਤ ਪ੍ਰਧਾਨ ਦੇ ਵੱਡੇ ਭਰਾ ਘਰ ਚੋਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਠੇਕੇਵਾਲੀ ਗਲੀ 'ਚ 15ਦਿਨਾਂ ਪਹਿਲਾ ਅਮਨ ਕਸਰੀਜਾ ਦੇ ਘਰੋਂ 8 ਲੱਖ ਦੀ ਚੋਰੀ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਜਿਥੇ ਕਿ ਇਹ ਮਾਮਲਾ ਪੁਲਿਸ ਦੀ ਅਣਸੂਝਲੀ ਪਹਿਲੀ ਬਣਿਆ ਹੋਇਆ ਹੈ। ਕਿਉਕਿ ਇਸ ਹੀ ਗਲੀ ਚ ਕੁਝ ਹੀ ਦੂਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਮੀਤ ਪ੍ਰਧਾਨ ਸਤੀਸ਼ ਗਿਰਧਰ ਦੇ ਵੱਡੇ ਭਰਾ ਘਰੋਂ 8 ਲੱਖ ਦੀ ਚੋਰੀ ਇਹੋਂ ਦਾ ਮਾਮਲਾ ਆਇਆ ਹੈ। ਜਿਸ ਨੇ ਪੁਲਿਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਜਾਣਕਾਰੀ ਅਨੁਸਾਰ ਚੋਰਾਂ ਨੇ ਘਰ ਦਾ ਸਮਾਨ ਉਥਲ ਪੁਥਲ ਕਰ ਦਿੱਤਾ ਪਰ ਹਾਲੇ ਚੋਰੀ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ। ਐਸ. ਐਚ.ਓ ਮਲਕੀਤ ਸਿੰਘ ਵੀ ਆਪਣੀ ਟੀਮ ਨਾਲ ਪਹੁੰਚੇ 'ਤੇ ਉਨ੍ਹਾਂ ਵਲੋਂ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਬਰਕੰਦੀ ਸਮੇਤ ਹੋਰ ਵੀ ਵੱਖ ਵੱਖ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਹਮਦਰਦੀ ਲਈ ਪਹੁੰਚੇ ਹਨ।