ਦਿੱਲੀ ’ਚ ਕੁਲ 131 ਨਵੇਂ ਕੋਰੋਨਾ ਮਾਮਲੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਦਿੱਲੀ ਵਿਚ 22 ਫਰਵਰੀ ਨੂੰ ਵਾਇਰਸ ਦੇ 128 ਮਾਮਲੇ ਸਾਹਮਣੇ ਆਏ ਸਨ। ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 5 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ, ਉਦੋਂ ਕੋਵਿਡ-19 ਕਾਰਨ ਇੱਥੇ 15 ਲੋਕਾਂ ਦੀ ਮੌਤ ਹੋਈ ਸੀ। ਲਗਾਤਾਰ ਦੋ ਹਫ਼ਤੇ ਤੋਂ ਵਾਇਰਸ ਦੀ ਦਰ ਇਕ ਫ਼ੀਸਦੀ ਤੋਂ ਵੀ ਘੱਟ ਰਹਿਣ ਕਾਰਨ ਐਤਵਾਰ ਨੂੰ ਦਿੱਲੀ ਸਰਕਾਰ ਨੇ ਰੈਸਟੋਰੈਂਟ, ਬਾਜ਼ਾਰ ਅਤੇ ਮਾਲਜ਼ ’ਤੇ 14 ਜੂਨ ਯਾਨੀ ਕਿ ਅੱਜ ਤੋਂ ਛੋਟ ਦੇ ਦਿੱਤੀ ਹੈ।

ਦੱਸ ਦੇਈਏ ਕਿ ਦਿੱਲੀ ਵਿਚ 19 ਅਪ੍ਰੈਲ ਨੂੰ ਤਾਲਾਬੰਦੀ ਲਾਈ ਗਈ ਸੀ, ਜਿਸ ਨੂੰ ਇਕ-ਇਕ ਹਫ਼ਤੇ ਮਗਰੋਂ ਵਧਾਇਆ ਜਾਂਦਾ ਰਿਹਾ ਹੈ। ਅਪ੍ਰੈਲ ਮਹੀਨੇ ਵਿਚ ਦਿੱਲੀ ’ਚ ਕੋਰੋਨਾ ਮਾਮਲੇ ਬਹੁਤ ਵੱਧ ਗਏ ਸਨ। ਰੋਜ਼ਾਨਾ 35,000 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਸਨ। ਤਾਲਾਬੰਦੀ ਦਾ ਅਸਰ ਹੀ ਹੈ ਕਿ ਦਿੱਲੀ ਵਿਚ ਕੋਰੋਨਾ ਮਾਮਲੇ ਘਟੇ ਹਨ।

ਦਿੱਲੀ ਵਿਚ ਸੋਮਵਾਰ ਨੂੰ ਯਾਨੀ ਕਿ ਅੱਜ 22 ਫਰਵਰੀ ਤੋਂ ਬਾਅਦ ਕੋਵਿਡ-19 ਦੇ ਸਭ ਤੋਂ ਘੱਟ 131 ਨਵੇਂ ਮਾਮਲੇ ਸਾਹਮਣੇ ਆਏ ਅਤੇ 16 ਮਰੀਜ਼ਾਂ ਦੀ ਮੌਤ ਹੋਈ। ਇੱਥੇ ਵਾਇਰਸ ਦਰ ਘੱਟ ਕੇ 0.22 ਫ਼ੀਸਦੀ ਰਹਿ ਗਈ ਹੈ। ਸਿਹਤ ਮਹਿਕਮੇ ਦੇ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ ਗਈ।