1 ਮਹੀਨੇ ‘ਚ ਕੁਲ 1500 ਕਰੋੜ ਦਾ ਚੰਦਾ ਰਾਮ ਮੰਦਿਰ ਨਿਰਮਾਣ ਵਾਸਤੇ ਦਿੱਤਾ ਗਿਆ

by vikramsehajpal

ਦਿੱਲੀ (ਦੇਵ ਇੰਦਰਜੀਤ) : ਰਾਮ ਮੰਦਰ ਦੇ ਨਿਰਮਾਣ ਅਤੇ ਪ੍ਰਬੰਧਨ ਦੀ ਦੇਖਭਾਲ ਲਈ ਗਠਿਤ ਸ਼੍ਰੀਰਾਮ ਜਨਮ ਭੂਮ ਤੀਰਥ ਖੇਤਰ ਟਰੱਸਟ ਦੇ ਖਾਤੇ 'ਚ 1511 ਕਰੋੜ ਰੁਪਏ ਦੀ ਰਾਸ਼ੀ ਜਮਾ ਹੋ ਚੁੱਕੀ ਹੈ। ਇਹ ਜਾਣਕਾਰੀ ਟਰੱਸਟ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਵਲੋਂ ਦਿੱਤੀ ਗਈ ਹੈ। ਗਿਰੀ ਮੁਤਾਬਕ ਅਯੁੱਧਿਆ 'ਚ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਲਈ ਪੂਰਾ ਦੇਸ਼ ਚੰਦਾ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਇਸ ਚੰਦਾ ਮੁਹਿੰਮ ਦੌਰਾਨ ਦੇਸ਼ ਭਰ ਦੇ 4 ਲੱਖ ਪਿੰਡਾਂ ਅਤੇ 11 ਕਰੋੜ ਪਰਿਵਾਰਾਂ ਤੱਕ ਪਹੁੰਚਣ ਦਾ ਮਕਸਦ ਹੈ। ਗਿਰੀ ਨੇ ਕਿਹਾ ਕਿ 492 ਸਾਲਾਂ ਬਾਅਦ ਲੋਕਾਂ ਨੂੰ ਧਰਮ ਦੇ ਲਈ ਕੁਝ ਕਰਨ ਦਾ ਮੁੜ ਤੋਂ ਮੌਕਾ ਮਿਲਿਆ ਹੈ।