ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ

by nripost

ਖਰੜ (ਰਾਘਵ) : ਜਨਮਦਿਨ ਦੀ ਪਾਰਟੀ ਕਰ ਕੇ ਦੋਸਤਾਂ ਨਾਲ ਬਾਈਕ ’ਤੇ ਘਰ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਗਈ। ਖਰੜ-ਕੁਰਾਲੀ ਹਾਈਵੇ ’ਤੇ ਸ਼ੁੱਕਰਵਾਰ ਦੇਰ ਰਾਤ ਵਾਪਰੇ ਹਾਦਸੇ ’ਚ 2 ਜਣੇ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਨੂੰ ਤਰੁੰਤ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ (25) ਪੁੱਤਰ ਪ੍ਰਦੀਪ ਕੁਮਾਰ ਵਾਸੀ ਪਿੰਡ ਖਾਨਪੁਰ ਵਜੋਂ ਹੋਈ ਹੈ। ਸਿਵਲ ਹਸਪਤਾਲ ’ਚ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੇ ਦਿਨ ਨਰੇਸ਼ ਕੁਮਾਰ ਦਾ ਜਨਮਦਿਨ ਸੀ।

ਇਸ ਲਈ ਉਸ ਵੱਲੋਂ ਸ਼ਾਮ ਨੂੰ ਪਾਰਟੀ ਰੱਖੀ ਗਈ। ਦੇਰ ਰਾਤ ਜਦੋਂ ਉਹ ਭਰਾ ਅਮਨ ਤੇ ਦੋਸਤ ਖਾਨ ਨਾਲ ਮੋਟਰਸਾਈਕਲ ’ਤੇ ਖਰੜ ਵੱਲ ਆ ਰਿਹਾ ਸੀ ਤਾਂ ਸ਼ਿਵਜੋਤ ਇਨਕਲੇਵ ਨੇੜੇ ਸੜਕ ਪਾਰ ਕਰਦਿਆਂ ਕੁਰਾਲੀ ਤੋਂ ਆਏ ਟਰੱਕ ਨੇ ਉਸ ਨੂੰ ਲਪੇਟ ’ਚ ਲੈ ਲਿਆ। ਇਸ ਕਾਰਨ ਉਹ ਤਿੰਨੋਂ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਫੇਜ਼-6 ਮੋਹਾਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨਰੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਅਮਨ ਤੇ ਖਾਨ ਜ਼ੇਰੇ ਇਲਾਜ ਹਨ। ਪੁਲਸ ਵੱਲੋਂ ਦੋਸਤਾਂ ਦੇ ਬਿਆਨਾਂ ’ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਲ ਹੀ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।