ਬਿਹਾਰ ‘ਚ ਪਲਟਿਆ ਕਿਨੂੰਆਂ ਨਾਲ ਭਰਿਆ ਟਰੱਕ, ਲੋਕਾਂ ਨੇ ਫਿਰ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ 'ਚ ਇੱਕ ਪੰਜਾਬੀ ਟਰੱਕ ਡਰਾਈਵਰ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਜਿੱਥੇ ਕਿਨੂੰਆਂ ਨਾਲ ਭਰਿਆ ਟਰੱਕ ਪਲਟ ਗਿਆ। ਜਿਸ ਨੂੰ ਲੋਕਾਂ ਵਲੋਂ ਲੁੱਟ ਲਿਆ ਗਿਆ। ਦੱਸਿਆ ਜਾ ਰਿਹਾ ਲੋਕਾਂ ਨੇ ਕਿਨੂੰਆਂ ਦੇ ਨਾਲ ਟਰੱਕ ਦੇ ਵੀ ਸਾਰੇ ਪੁਰਜ਼ੇ ਚੋਰੀ ਕਰ ਲਏ। ਟਰੱਕ ਡਰਾਈਵ ਨੇ ਦੱਸਿਆ ਕਿ ਇਹ ਅਬੋਹਰ ਤੋਂ ਬਿਹਾਰ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਟਰੱਕ ਕਿਨੂੰਆਂ ਨਾਲ ਭਰਿਆ ਹੋਇਆ ਸੀ । ਰਸਤੇ 'ਚ ਹਾਦਸਾ ਹੋਣ ਕਾਰਨ ਟਰੱਕ ਪਲਟ ਗਿਆ। ਡਰਾਈਵਰ ਨੇ ਕਿਹਾ ਲੋਕ ਮਦਦ ਕਰਨ ਦੀ ਥਾਂ ਕਿਨੂੰਆਂ ਦੇ ਕਰੇਟ ਚੋਰੀ ਕਰਕੇ ਲੈ ਗਏ। ਟਰੱਕ ਡਰਾਈਵ ਨੇ ਦੱਸਿਆ ਕਿ ਉਸ ਨੂੰ ਰਾਹ ਜਾਂਦੇ ਕੁਝ ਲੋਕਾਂ ਨੇ ਟਰੱਕ 'ਚੋ ਕੱਢ ਕੇ ਜਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ,ਜਦੋ ਸਵੇਰੇ ਉਹ ਵਾਪਸ ਘਟਨਾ ਸਥਾਨ ਤੇ ਜਾਂ ਕੇ ਦੇਖਿਆ ਤਾਂ ਮਾਲ ਚੋਰੀ ਹੋ ਗਿਆ ਸੀ ।