ਦਿੱਲੀ ਮੋਰਚੇ ਤੋਂ 4 ਮਹੀਨਿਆਂ ਬਾਅਦ ਪਿੰਡ ਪਰਤਣ ਤੇ ਕਿਸਾਨ ਦਾ ਕੀਤਾ ਨਿੱਘਾ ਸਵਾਗਤ

by vikramsehajpal

ਮਾਨਸਾ (ਮੋਨਿਕਾ ਸਿੰਘ , ਮਨਜੀਤ ਸਿੰਘ )- ਅੱਜ ਸਥਾਨਕ ਪਿੰਡ ਭੈਣੀ ਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਜਥੇਬੰਦੀ ਦੀ ਪਿੰਡ ਇਕਾਈ ਵੱਲੋੰ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਦਿੱਲੀ ਮੋਰਚੇ 'ਚ ਪਹਿਲੇ ਦਿਨ ਤੋੰ ਲਗਾਤਾਰ ਹਾਜ਼ਰੀ ਦੇ ਰਹੇ ਪਿੰਡ ਦੇ ਸਿਰੜੀ ਕਿਸਾਨ ਸਿਕੰਦਰ ਸਿੰਘ ਪੁੱਤਰ ਕੁੰਢਾ ਸਿੰਘ ਦਾ 4 ਮਹੀਨਿਆਂ ਬਾਅਦ ਪਿੰਡ ਪਰਤਣ ਤੇ ਫੁੱਲ ਮਲਾਵਾਂ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਕਤ ਕਿਸਾਨ ਸਿਕੰਦਰ ਸਿੰਘ ਪਹਿਲੇ ਦਿਨ ਤੋੰ ਦਿੱਲੀ ਮੋਰਚੇ ਚ ਪਰਿਵਾਰ ਸਮੇਤ ਯੋਗਦਾਨ ਪਾ ਰਿਹਾ ਹੈ ਤੇ ਉਸਦਾ ਪਰਿਵਾਰ ਵੀ ਹਰ ਪੰਦਰਾਂ ਦਿਨ ਬਾਅਦ ਇੱਕ ਹਫ਼ਤਾ ਦਿੱਲੀ ਮੋਰਚੇ ਚ ਹਾਜ਼ਰੀ ਲਵਾ ਕੇ ਆਉੰਦਾ ਹੈ।ਸਨਮਾਨ ਸਮਾਰੋਹ ਮੌਕੇ ਜੁੜੇ ਇਕੱਠ ਵਿੱਚ ਬੋਲਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਚਾਹੇ ਤਿੰਨ ਕਾਲੇ ਕਨੂੰਨਾਂ ਸਮੇਤ ਲਗਾਤਾਰ ਲੋਕ ਮਾਰੂ ਫ਼ੈਸਲੇ ਲੈ ਕੇ ਕਿਸਾਨੀ ਦਾ ਲੱਕ ਤੋੜਨ ਤੇ ਉਤਾਰੂ ਹੈ ਪਰ ਜਿੰਨੀ ਦੇਰ ਤੱਕ ਸਿਕੰਦਰ ਸਿੰਘ ਜਿਹੇ ਸਿਰੜੀ ਤੇ ਸਿਦਕਵਾਨ ਮੋਰਚੇ ਚ ਹਿੱਕ ਡਾਹ ਕੇ ਖੜੇ ਹਨ ਓਨੀੰ ਦੇਰ ਤੱਕ ਜਾਬਰ ਕੇੰਦਰ ਸਰਕਾਰ ਦੇ ਮਨਸੂਬਿਆਂ ਨੂੰ ਸਿਰੇ ਨਹੀੰ ਚੜਨ ਦਿੱਤਾ ਜਾਵੇਗਾ ਅਤੇ ਕਿਸਾਨ ਹਰ ਹਾਲ ਚ ਮੋਰਚਾ ਫ਼ਤਹਿ ਕਰਕੇ ਮੁੜਨਗੇ।

ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਪਿੰਡ ਇੱਕਾਈ ਦੇ ਪ੍ਰਧਾਨ ਗੋਰਾ ਸਿੰਘ ਤੇ ਯੂਥ ਆਗੂ ਅੰਤਰ ਸਿੰਘ,ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ,ਬਲਦੇਵ ਕੌਰ ਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ।

More News

NRI Post
..
NRI Post
..
NRI Post
..