ਘਰ ਦਾ ਖਰਚਾ ਪੂਰਾ ਕਰਨ ਲਈ ਔਰਤ ਬਣੀ ਨਸ਼ਾ ਤਸਕਰ, 100 ਗ੍ਰਾਮ ਹੈਰੋਇਨ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਔਰਤ ਘਰ ਦਾ ਖਰਚਾ ਪੂਰਾ ਕਰਨ ਲਈ ਨਸ਼ਾ ਤਸਕਰ ਬਣ ਗਈ। ਦੋਸ਼ੀ ਦੀ ਪਛਾਣ ਸੀਮਾ ਵਾਸੀ ਪੰਜਾਬੀ ਬਾਗ਼ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਦੋਸ਼ੀ ਕੋਲੋਂ 100 ਗ੍ਰਾਮ ਹੈਰੋਇਨ ਤੇ 30 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਪੰਜਾਬੀ ਬਾਗ਼ ਕਾਲੋਨੀ 'ਚ ਜਾਂਚ ਕਰ ਰਹੀ ਸੀ ਤਾਂ ਔਰਤ ਸੀਮਾ ਉੱਥੇ ਪੈਦਲ ਨਸ਼ਾ ਸਪਲਾਈ ਕਰਨ ਜਾ ਰਹੀ ਸੀ। ਪੁਲਿਸ ਨੂੰ ਦੇਖ ਦੋਸ਼ੀ ਔਰਤ ਹਬਰਾ ਕੇ ਪਿੱਛੇ ਮੁੜਨ ਲੱਗ ਗਈ ਤਾਂ ਪੁਲਿਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਕਦੀ ਸਮੇਤ ਹੈਰੋਇਨ ਬਰਾਮਦ ਹੋਈ। ਜਾਂਚ 'ਚ ਪਤਾ ਲਗਾ ਕਿ ਮਹਿਲਾ ਦਾ ਪੁੱਤ ਨਸ਼ਾ ਕਰਨ ਦਾ ਆਦਿ ਹੈ, ਜੋ ਕੋਈ ਕੰਮ ਨਹੀਂ ਕਰਦਾ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ। ਜਿਸ ਕਾਰਨ ਔਰਤ ਨੇ ਖੁਦ ਵੀ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ।

More News

NRI Post
..
NRI Post
..
NRI Post
..