ਨਵੀਂ ਦਿੱਲੀ (ਨੇਹਾ): ਮਲੇਸ਼ੀਆ ਤੋਂ ਭਾਰਤ ਆ ਰਹੀ ਇਕ ਇੰਟਰਨੈਸ਼ਨਲ ਫਲਾਈਟ 'ਚ ਇਕ ਮਹਿਲਾ ਦੀ ਮੌਤ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਫਲਾਈਟ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਤਾਮਿਲਨਾਡੂ ਦੇ ਚੇਨਈ ਆ ਰਹੀ ਸੀ। ਮੰਗਲਵਾਰ ਨੂੰ ਜਦੋਂ ਫਲਾਈਟ ਚੇਨਈ ਪਹੁੰਚੀ ਤਾਂ ਜਹਾਜ਼ 'ਚ ਇਕ 37 ਸਾਲਾ ਔਰਤ ਮ੍ਰਿਤਕ ਪਾਈ ਗਈ। ਇਸ ਘਟਨਾ ਨੇ ਚਾਲਕ ਦਲ ਸਮੇਤ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਮਲੇਸ਼ੀਆ ਤੋਂ ਚੇਨਈ ਆ ਰਹੀ ਫਲਾਈਟ 'ਚ ਮਰਨ ਵਾਲੀ ਔਰਤ ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲੇ ਦੀ ਰਹਿਣ ਵਾਲੀ ਸੀ। ਪੁਲਿਸ ਨੇ ਕਿਹਾ ਹੈ ਕਿ ਚੇਨਈ ਤੋਂ ਆਉਣ ਵਾਲੀ ਅੰਤਰਰਾਸ਼ਟਰੀ ਉਡਾਣ 'ਚ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਾਲਾਕੁਰੀਚੀ ਦੀ ਰਹਿਣ ਵਾਲੀ ਔਰਤ ਦੀ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।



