ਖੜ੍ਹੇ ਟਿੱਪਰ ਨਾਲ ਕਾਰ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਤ

by nripost

ਕੈਰੋਂ (ਰਾਘਵ): ਲੰਘੀ ਰਾਤ ਪੱਟੀ-ਤਰਨਤਾਰਨ ਰੋਡ 'ਤੇ ਪਿੰਡ ਲੌਹਕਾ ਅੱਡੇ 'ਤੇ ਖੜ੍ਹੇ ਟਿੱਪਰ 'ਚ ਕਾਰ ਦੀ ਟੱਕਰ ਨਾਲ ਇੱਕ ਨੌਜਵਾਨ ਦੀ ਮੌਤ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਗੁਰਿੰਦਰਜੀਤ ਸਿੰਘ ਉਰਫ ਲਾਡੀ (28) ਪੁੱਤਰ ਸੁਖਦੇਵ ਸਿੰਘ ਪਿੰਡ ਸਰਹਾਲੀ ਮੰਡ ਜੋ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਵਾਪਸ ਆਪਣੇ ਪਿੰਡ ਆਪਣੀ ਆਈ 20 ਕਾਰ ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਤਕਰੀਬਨ 8:30 ਵਜੇ ਜਦੋਂ ਉਹ ਪਿੰਡ ਲੌਹਕਾ ਪੁੱਜਾ ਤਾਂ ਪਿੰਡ ਦੇ ਅੱਡੇ 'ਤੇ ਖੜ੍ਹੇ ਰੇਤ ਨਾਲ ਭਰੇ ਟਿੱਪਰ ਨਾਲ ਜਾ ਟਕਰਾਈ । ਸਥਾਨਕ ਲੋਕਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੌਰਾਨ ਕਾਰ ਦੇ ਅਗਲੇ ਪਾਸਿਓਂ ਪਰਖੱਚੇ ਉੱਡ ਗਏ ਅਤੇ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ । ਮੌਕੇ 'ਤੇ ਪੁੱਜੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ । ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਸਾਲ ਦਾ ਲੜਕਾ ਜਿਸ ਤੋਂ ਬਾਅਦ ਪਿੰਡ ਸਰਹਾਲੀ ਮੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

More News

NRI Post
..
NRI Post
..
NRI Post
..