ਲੁੱਡੋ ਗੇਮ ‘ਚ ਪੈਸੇ ਹਾਰਨ ‘ਤੇ ਨੌਜਵਾਨ ਨੇ ਕੀਤੀ ਜ਼ਿੰਦਗੀ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਦੌਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਲੁੱਡੋ ਵਿੱਚ 40 ਹਜ਼ਾਰ ਰੁਪਏ ਹਾਰਨ 'ਤੇ ਨੌਜਵਾਨ ਨੇ ਜ਼ਿੰਦਗੀ ਖ਼ਤਮ ਕਰ ਲਈ। ਦੱਸਿਆ ਜਾ ਰਿਆ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ 'ਤੇ ਕਿਹਾ ਮਾਪਿਆਂ ਦਾ ਧਿਆਨ ਰੱਖੀ..ਮੈ ਮਰ ਰਿਹਾ ਹਾਂ। ਜਿਸ ਤੋਂ ਬਾਅਦ ਉਸ ਨੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਨੂੰ ਉਸ ਕੋਲੋਂ ਕੋਈ ਸੁਸਾਈਂਡ ਨੋਟ ਨਹੀ ਮਿਲਿਆ ਹੈ।

ਜਾਣਕਾਰੀ ਅਨੁਸਾਰ ਸ਼ਸ਼ੀਕਾਂਤ ਖਾਟੂਸ਼ਿਅਮਜੀ ਆਇਆ ਹੋਇਆ ਸੀ, ਇੱਥੇ ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਬੀਤੀ ਦਿਨੀਂ ਨੇ ਆਪਣੇ ਵੱਡੇ ਭਰਾ ਸ਼੍ਰੀਕਾਂਤ ਨੂੰ ਫੋਨ ਕੀਤਾ 'ਤੇ ਕਿਹਾ ਮੈ ਲੁੱਡੋ 'ਚ ਹਾਰ ਗਿਆ.... ਮਾਪਿਆਂ ਦਾ ਧਿਆਨ ਰੱਖੀ..ਮੈ ਮਰਨ ਜਾ ਰਿਹਾ ਹਾਂ। ਇਸ ਤੋਂ ਬਾਅਦ ਉਸ ਦਾ ਫੋਨ ਕੱਟ ਹੋ ਗਿਆ। ਪੁਲਿਸ ਨੂੰ ਸ਼ਸ਼ੀਕਾਂਤ ਦੀ ਲਾਸ਼ ਰੇਲਵੇ ਸਟੇਸ਼ਨ ਕੋਲੋਂ ਮਿਲੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪਰਿਵਾਰਿਕ ਮੈਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਪੁਲਿਸ ਵਲੋਂ ਮਾਮਲੇ ਦ ਜਾਂਚ ਕੀਤੀ ਜਾ ਰਹੀ ਹੈ ।