PU ਦੇ ਗਰਲਜ਼ ਹੋਸਟਲ ‘ਚ ਦੇਰ ਰਾਤ ਵੜਿਆ ਨੌਜਵਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਯੂਨੀਵਰਸਿਟੀ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗਰਲਜ਼ ਹੋਸਟਲ 'ਚ ਪੋਸਟ ਗ੍ਰੇਜੁਏਸ਼ਨ ਪ੍ਰੋਫੈਸ਼ਨਲ ਕੋਰਸ ਦੀ ਵਿਦਿਆਰਥਣ ਦੇ ਕਮਰੇ 'ਚ ਬੀਤੀ ਰਾਤ ਇੱਕ ਨੌਜਵਾਨ ਦਾਖ਼ਲ ਹੋ ਗਿਆ ਤੇ ਉਸ ਨਾਲ ਜਬਰ -ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋ ਕੁੜੀ ਨੇ ਰੌਲਾ ਪਾਇਆ ਤਾਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ । ਪੀੜਤ ਕੁੜੀ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਦੋਸਤਾਂ ਤੇ ਨਾਲ ਹੀ ਹੋਸਟਲ ਦੀ ਰਿਸੈਪਸ਼ਨ 'ਤੇ ਦਿੱਤੀ । ਇਸ ਘਟਨਾ ਜੁੜੀ ਇੱਕ CCTV ਵੀ ਸਾਹਮਣੇ ਆਈ ਹੈ। ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। CCTV ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੇ ਗਲੇ 'ਚ ਕੱਪੜੇ ਦਾ ਬੈਗ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।