ਸ਼ੇਰਪੁਰ ਕਲਾਂ ‘ਚ ਸ਼ਰਮਨਾਕ ਹਾਦਸਾ ਨੌਜਵਾਨ ਨੇ ਕੀਤਾ 13 ਸਾਲ ਦੀ ਕੁੜੀ ਨਾਲ ਜਾਬਰ-ਜ਼ਨਾਹ

by vikramsehajpal

ਸ਼ੇਰਪੁਰ ਕਲਾਂ (ਦੇਵ ਇੰਦਰਜੀਤ) : ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੁੜੀ ਦੀ ਮਾਂ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਉਨ੍ਹਾਂ ਦੀ ਨਾਬਾਲਗ ਧੀ ਵੇਹੜੇ ਦੇ ਅੰਦਰ ਬਣੇ ਬਾਥਰੂਮ 'ਚ ਗਈ। ਕੁੜੀ 'ਤੇ ਭੈੜੀ ਨਜ਼ਰ ਰੱਖੀ ਬੈਠਾ ਦਸ਼ਰਥ ਵੀ ਉਸ ਦੇ ਮਗਰ ਚਲਾ ਗਿਆ। ਮੁਲਜ਼ਮ ਨੇ ਬੱਚੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਦੀ ਆਬਰੂ ਲੁੱਟ ਲਈ। ਕਮਰੇ ਅੰਦਰ ਆਈ ਕੁੜੀ ਨੇ ਮਾਪਿਆਂ ਨੂੰ ਆਪ ਬੀਤੀ ਦੱਸੀ। ਇਸ ਮਾਮਲੇ 'ਚ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਸ਼ੇਰਪੁਰ ਕਲਾਂ ਇਲਾਕੇ 'ਚ 13 ਸਾਲ ਦੀ ਨਾਬਾਲਗ ਨਾਲ ਜਬਰ ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਸ਼ੇਰਪੁਰ ਕਲਾਂ ਦੇ ਵਾਸੀ ਦਸ਼ਰਥ ਖੁਸ਼ਵਾਹਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

More News

NRI Post
..
NRI Post
..
NRI Post
..