ਕੁੜੀ ਨੂੰ ਭਜਾਉਣ ਦੇ ਸ਼ੱਕ ‘ਚ ਨੌਜਵਾਨ ਨਾਲ ਕੁੱਟਮਾਰ, ਪਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਕਵਾਲੀ ਵਿੱਚ ਕੁੜੀ ਨੂੰ ਭਜਾਉਣ ਦੇ ਸ਼ੱਕ 'ਚ ਪਰਿਵਾਰਿਕ ਮੈਬਰਾਂ ਵਲੋਂ ਇੱਕ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਜਦੋ ਕੁੜੀ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਸਹੇਲੀ ਘਰ ਗਈ ਸੀ। ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਖਾਣਾ ਖਾ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਗੁਆਂਢੀ ਕਿਰਾਏਦਾਰ ਬਲਵੇਸਰ ਤੇ ਉਸ ਦੇ ਪੁੱਤ ਰੋਹਿਤ, ਮਨੀਸ਼ ਤੇ ਉਸ ਦੇ ਦੋਸਤ ਕਮਰੇ 'ਚ ਆ ਗਏ।

ਦੋਸ਼ੀ ਬਲਬੇਸਰ ਨੇ ਉਸ ਨੂੰ ਕਿਹਾ ਉਸ ਦੀ ਧੀ ਘਰੋਂ ਭੱਜ ਗਈ ਤੇ ਉਸ ਨੂੰ ਸ਼ੱਕ ਹੈ ਕਿ ਪੀੜਤ ਉਸ ਦੀ ਧੀ ਨੂੰ ਭਜਾ ਕੇ ਲੈ ਗਿਆ। ਗੁੱਸੇ 'ਚ ਆ ਕੇ ਦੋਸ਼ੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ ,ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਪੀੜਤ ਜਦੋ ਆਪਣਾ ਬਚਾਅ ਲਈ ਭੱਜ ਗਿਆ ਤਾਂ ਦੋਸ਼ੀਆਂ ਨੇ ਉਸ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ।ਇੰਨਾ ਹੀ ਨਹੀ ਦੋਸ਼ੀ ਨੇ ਉਸ ਨੂੰ ਫਾਸੀ ਦੇਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਜਦੋ ਪੁਲਿਸ ਮੌਕੇ 'ਤੇ ਪਹੁੰਚ ਤਾਂ ਉਨ੍ਹਾਂ ਨੇ ਜਖ਼ਮੀ ਨੂੰ ਹਸਪਤਾਲ ਭਰਤੀ ਕਾਰਵਾਈ ,ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।