ਵਿਆਹ ਦੇਖਣ ਗਿਆ ਨੌਜਵਾਨ ਹੋਇਆ ਲਾਪਤਾ, ਮਿਲੀ ਲਾਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਾਸਾਂਸੀ ਦਾ ਇਕ ਨੌਜਵਾਨ ਲਾਪਤਾ ਹੋਇਆ ਹੈ, ਜਿਸ ਦੀ ਸ਼ੱਕੀ ਹਾਲਾਤ ਵਿੱਚ ਲਾਹੌਰ ਬਰਾਂਚ ਨੇੜੇ ਲਾਸ਼ ਮਿਲਣ ਨਾਲ ਸ਼ਨਸਨੀ ਫੈਲ ਗਈ ਹੈ। ਜਗਦੇਵ ਕਲਾਂ ਨੇ ਦੱਸਿਆ ਕਿ ਉਸ ਦਾ ਭਰਾ ਹਰਪ੍ਰੀਤ ਸਿੰਘ ਵੈਲਡਿੰਗ ਦਾ ਕੰਮ ਕਰਦਾ ਹੈ। ਉਹ 6 ਮਹੀਨੇ ਬਾਅਦ ਤਾਏ ਦੇ ਮੁੰਡੇ ਦਾ ਵਿਆਹ ਦੇਖਣ ਲਈ ਪਰਸੋ ਹੀ ਪਿੰਡ ਜਗਦੇਵ ਕਲਾਂ ਆਇਆ ਸੀ। ਉਸ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਹੋਇਆ ਸੀ ਪਰ ਘਰ ਵਾਪਸ ਨਹੀਂ ਆਇਆ ਕਾਫੀ ਸਮੇ ਹੋਣ ਤੋਂ ਬਾਅਦ ਜਦੋ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਹ ਨਹੀਂ ਮਿਲਿਆ ਸਵੇਰੇ ਉਸ ਦੇ ਭਰਾ ਦੀ ਲਾਸ਼ ਨਹਿਰ ਦੇ ਕੋਲ ਝੜੀਆਂ ਵਿੱਚ ਪਈ ਹੋਈ ਮਿਲੀ ਸੀ। ਜਿਸ ਤੋਂ ਬਾਅਦ ਲੋਕਾਂ ਵਲੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਉਸ ਦੇ ਕਤਲ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।