ਆਮ ਆਦਮੀ ਕਲੀਨਿਕਾਂ ‘ਚ ਮੁਫ਼ਤ ਸੇਵਾਵਾਂ ਹੋਣ ਜਾ ਰਿਹਾ ਬੰਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਸੇਵਾਵਾਂ ਜਲਦ ਹੀ ਬੰਦ ਹੋ ਸਕਦੀਆਂ ਹਨ। ਦੱਸ ਦਈਏ ਕਿ ਰਾਜ ਵਿੱਚ ਚੱਲ ਰਹੇ 500 ਆਮ ਆਦਮੀ ਕਲੀਨਿਕਾਂ 'ਚ ਮੁਫ਼ਤ ਟੈਸਟ ਸੇਵਾਵਾਂ ਪ੍ਰਦਾਨ ਕਰਨ ਵਾਲੀ ਕ੍ਰਿਸ਼ਨਾ ਡਾਇਗਨੋਸਟਿਕਸ ਨੇ ਕਲੀਨਿਕਾਂ 'ਚ ਮੁਫ਼ਤ ਸੇਵਾਵਾਂ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸਿਹਤ ਭਲਾਈ ਪੰਜਾਬ ਦੇ ਡਾਇਰੈਕਟਰ ਨੇ ਕਿਹਾ ਕਿ ਕ੍ਰਿਸ਼ਨਾ ਡਾਇਗਨੋਸਟਿਕਸ ਜੋ ਕਿ ਆਮ ਆਦਮੀ ਕਲੀਨਿਕਾਂ 'ਚ ਸੇਵਾਵਾਂ ਪ੍ਰਦਾਨ ਕਰਦੀ ਹੈ ।ਉਨ੍ਹਾਂ ਨੇ ਪੱਤਰ 'ਚ ਕਿਹਾ ਕਿ ਉਹ 1 ਮਾਰਚ 2023 ਤੋਂ ਆਮ ਆਦਮੀ ਕਲੀਨਿਕਾਂ ਤੇ ਸਿਵਲ ਹਸਪਤਾਲਾਂ 'ਚ ਆਪਣੀ ਸੇਵਾਵਾਂ ਨੂੰ ਬੰਦ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਹੁਕਮਾਂ ਦੇ ਨਾਲ ਆਪ ਪਾਰਟੀ ਦੇ ਸਾਰੇ ਕਲੀਨਿਕਾਂ , ਸਿਵਲ ਹਸਪਤਾਲਾਂ ਨੂੰ ਆਪਣੇ ਪ੍ਰਬੰਧ ਕਰਨ ਲਈ ਕਿਹਾ ਹੈ ।