ਆਮ ਆਦਮੀ ਪਾਰਟੀ ਵੱਲੋ ਜਿਲਾ ਮਾਨਸਾ ਦੇ ਡੀ.ਸੀ.ਦਫਤਰ ਦੇ ਕੋਲ ਲੜੀਵਾਰ ਭੁੱਖ ਹੜਤਾਲ

by vikramsehajpal

ਮਾਨਸਾ (ਐਨ ਆਰ ਆਈ ਮੀਡਿਆ) : ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਤੇ ਪਰਚਾ ਦਰਜ਼ ਕਰਵਾਉਣ ਲਈ ਜਿਲਾਂ ਐਸ. ਸੀ ਵਿੰਗ ਦੇ ਪ੍ਰਧਾਨ ਗੁਰਮੇਲ ਸਿੰਘ ਰਾਜੂ ਤੇ ਜਿਲਾ ਸਕੱਤਰ ਸ਼ਿੰਦਾ ਭੀਖੀ ਦੀ ਅਗਵਾਈ ਵਿੱਚ ਰੱਖੀ ਗਈ । ਗੁਰਮੇਲ ਸਿੰਘ ਨੇ ਕਿਹਾ ਕਿ ਗਰੀਬ ਵਿਦਿਆਰਥੀਆਂ ਦੇ ਵਜ਼ੀਫੇ ਦੇ ਪੈਸੇ ਖਾਣ ਵਾਲੇ ਕੈਬਨਿਟ ਮੰਤਰੀ ਨੁੰ ਤੁਰੰਤ ਬਰਖਾਸਤ ਕੀਤਾ ਜਾਵੈ ਤੇ ਵਿਦਿਆਰਥੀਆਂ ਦੇ ਵਜ਼ੀਫੇ ਦੀ ਬਣਦੀ ਰਕਮ ਪੰਜਾਬ ਸਰਕਾਰ ਤੁੁਰੰਤ ਜਾਰੀ ਕਰੇ । ਕੇਂਦਰ ਦੀ ਸਰਕਾਰ ਵੀ ਆਪਣੀ ਬਣਦੀ ਰਕਮ ਵਿਦਾਰਥੀਆਂ ਨੂੰ ਜਾਰੀ ਕਰੇ ਤਾਂ ਜੋ ਗਰੀਬ ਵਿਦਾਰਥੀਆਂ ਨੂੰ ਰੋਲ ਨੰਬਰ ਮਿਲ ਸਕਣ ਅਤੇ ਜੋ ਕਾਲਜ਼ਾ ਨੇ ਫੀਸ਼ਾਂ ਨਾ ਭਰਨ ਕਰਕੇ ਸਰਟੀਫੀਕੇਟ ਰੋਕੇ ਨੇ.ਉਹ ਮਿਲ ਸਕਣ …ਆਈ ਏ ਐਸ ਅਫ਼ਸਰ ਕਿਰਪਾ ਸੰਕਰ ਸਰੋਜ਼ ਦੀ ਰਿਪੋਰਟ ਤੇ ਸਰਕਾਰ ਕਾਰਵਾਈ ਕਰਕੇ ਸਾਧੂ ਸਿੰਘ ਧਰਮਸੋਤ ਤੇ ਪਰਚਾ ਦਰਜ਼ ਕਰਕੇ ਗਰੀਬ ਬੱਚਿਆਂ ਦੇ ਖਾਧੇ ਪੈਸੇ ਮੰਤਰੀ ਦੀ ਜਾਇਦਾਦ ਨੂੰ ਕੁਰਕ ਕਰਕੇ ਪੂਰੇ ਕੀਤੇ ਜਾਣ। ਏਹ ਭੁੱਖ ਹੜਤਾਲ ਹਫ਼ਤਾ ਸਵੇਰੇ 10 ਵਜ਼ੇ ਤੋਂ ਲੈਕੇ ਸ਼ਾਮੀ 4 ਵਜ਼ੇ ਤੱਕ ਰੋਜ਼ਾਨਾ ਲੜੀਵਾਰ ਚੱਲੂਗੀ। ਕਰੋਨਾ ਨਿਯਮਾ ਦੀ ਪਾਲਣਾ ਕਰਦੇ ਹੋਏ ਰੋਜ਼ਾਨਾ ਪੰਜ ਵਰਕਰ ਭੁੱਖ ਹੜਤਾਲ ਤੇ ਬੈਠਣਗੇ । ਅੱਜ ਭੁੱਖ ਹੜਤਾਲ ਗਰਮੇਲ ਸਿੰਘ ਰਾਜੂ, ਸਿੰਦਾ ਸਿੰਘ ਭੀਖੀ ਚਰਨਜੀਤ ਸਿੰਘ ਐਕਸ ਐਮ ਸੀ, ਕਿ੍ਰਸ਼ਨ ਸਿੰਘ ਐਮ ਸੀ, ਬੀਰਬਲ ਸਿੰਘ ਅਤੇ ਮੁਖਤਿਆਰ ਸਿੰਘ ਨੇ ਰੱਖੀ….
ਭੁੱਖ ਹੜਤਾਲ ਤੇ ਜਿਲਾ ਪਧਾਨ ਚਰਨਜੀਤ ਸਿੰਘ ਅੱਕਾਂਵਾਲੀ, ਡਾਕਟਰ ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਭੁੱਚਰ, ਗੁਰਪ੍ਰੀਤ.ਸਿੰਘ ਬਨਾਂਵਾਲੀ ਹਰਜੀਤ ਦੰਦੀਵਾਲ, ਹਰਦੇਵ ਉੱਲਕ , ਵਰਿੰਦਰ ਸੋਨੀ ਭੀਖੀ ,ਜੱਗਾ ਹੀਰੇਵਾਲਾ, ਸਰਬਜੀਤ ਸਿੰਘ ਜਵਾਹਰਕੇ ,ਸੁਖਵਿੰਦਰ ਖੌਖਰ, ਕਮਲ ਗੋਇਲ ਐਡਵੋਕੇਟ , ਰਣਦੀਪ ਸਰਮਾਂ ਐਡਵੋਕੇਟ, ਮੱਖਣ ਮਾਖਾ, ਸਿਕੰਦਰ ਭੀਖੀ, ਦਰਸਨ ਸਿੰਘ , ਬੂਟਾ ਸਿੰਘ