ਵਿਆਹ ਦੇ ਬੰਧਨ ‘ਚ ਬੱਝਿਆ ‘ਆਪ’ ਦਾ ਇੱਕ ਹੋਰ ਆਗੂ ਹਿੰਮਤ ਸਿੰਘ, ਬਰੈਂਪਟਨ ‘ਚ ਲਈਆਂ ਲਾਵਾਂ

by jagjeetkaur

ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਤੇ ਬੀਬੀ ਸੁਖਮਨ ਕੌਰ ਸੇਖੋਂ ਪੁੱਤਰੀ ਹਰਿੰਦਰਜੀਤ ਸਿੰਘ ਸੇਖੋ ਦਾ ਵਿਆਹ ਬਰੈਂਪਟਨ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਹੋਇਆ। ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਹਰਜੋਤ ਸਿੰਘ ਬੈਂਸ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਆਹ ਵਿੱਚ ਸ਼ਾਮਿਲ ਹੋਏ।

ਹਿੰਮਤ ਸਿੰਘ ਸ਼ੇਰਗਿੱਲ ਨੇ 2014 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਸੀ। ਉਨ੍ਹਾਂ ਨੂੰ 28.15 ਫੀਸਦੀ ਵੋਟਾਂ ਮਿਲੀਆਂ। ਉਹ ਮਜੀਠਾ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੇ ਸਨ। ਉਹ 2014 ਤੋਂ 2017 ਤੱਕ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਸਨ। ਉਹ 2017 ਤੋਂ ਰਾਜਨੀਤੀ ਵਿੱਚ ਹਨ ਅਤੇ ਉਦੋਂ ਤੋਂ ਕਾਨੂੰਨ ਦਾ ਅਭਿਆਸ ਕਰ ਰਹੇ ਹਨ।