ਸੰਗਰੂਰ ਹਲਕੇ ‘ਚੋਂ ਆਪ ਦੀ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਜਿੱਤੀ

by jaskamal

ਨਿਊਜ਼ ਡੈਸਕ : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਵਿਰੁੱਧ ਖੜ੍ਹੇ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੰਗਰੂਰ ਸੀਟ ਤੋਂ ਕੁੱਲ 8 ਉਮੀਦਵਾਰ ਚੋਣ ਲੜ ਰਹੇ ਹਨ।

ਵਿਜੇਤਾ ਸਿੰਘ ਗੋਲਡੀ (ਸ਼੍ਰੋਮਣੀ ਅਕਾਲੀ ਦਲ), ਨਰਿੰਦਰ ਕੌਰ ਭਾਰਜ (ਆਪ), ਅਰਵਿੰਦ ਖੰਨਾ (ਭਾਜਪਾ), ਵਿਜੇ ਇੰਦਰ ਸਿੰਗਲਾ (ਇੰ. ਸੀ.), ਹਰਮਨਪ੍ਰੀਤ ਸਿੰਘ (ਲਿਪ), ਗੁਰਨਾਇਬ ਸਿੰਘ (ਸਦਾਸਮ), ਜਗਦੀਪ ਸਿੰਘ (ਐਸ.ਵਾਈ.ਐਸ.ਪੀ.), ਬਹਾਦਰ ਸਿੰਘ (ਜੇ.ਜੇ.ਕੇ.ਪੀ.ਏ.) ਮੈਦਾਨ ਵਿਚ ਸਨ। ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਪਛਾੜਦੇ ਹੋਏ ਆਪ ਦੀ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਇਤਿਹਾਸ ਰਚਿਆ ਹੈ।

More News

NRI Post
..
NRI Post
..
NRI Post
..