ਘਿਣੌਨਾ ਕਾਰਾ! ਦਾਜ ਲਈ ਸਹੁਰਿਆਂ ਨੇ ਰੋਟੀ ‘ਚ ਜ਼ਹਿਰ ਦੇ ਮਾਰੀ ਨੂੰਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਹੁਰੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ ਰੋਟੀ 'ਚ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ 'ਚ ਮ੍ਰਿਤਕ ਦੀ ਮਾਤਾ ਬਲਵਿੰਦਰ ਨੇ ਕਿਹਾ ਕਿ ਮੇਰੀ ਕੁੜੀ ਗੁਰਲੀਨ ਦਾ ਵਿਆਹ ਪਿੰਡ ਢਡਿਆਲਾ ਦੇ ਰਹਿਣ ਵਾਲੇ ਰਣਜੋਧ ਸਿੰਘ ਨਾਲ 3 ਸਾਲ ਪਹਿਲਾਂ ਹੋਇਆ ਸੀ ਤੇ ਉਹ ਵਿਦੇਸ਼ ਵਿੱਚ ਰਹਿੰਦਾ ਹੈ। ਬਲਵਿੰਦਰ ਕੌਰ ਨੇ ਕਿਹਾ ਇਨ੍ਹਾਂ ਦਾ 2 ਸਾਲ ਦਾ 1 ਮੁੰਡਾ ਵੀ ਹੈ ,ਮੇਰੀ ਕੁੜੀ ਨੂੰ ਵਿਆਹ ਤੋਂ ਕੁਝ ਦਿਨ ਬਾਅਦ ਦਾਜ ਲਈ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ ।

ਬੀਤੀ ਦਿਨੀਂ ਗੁਰਲੀਨ ਦੀ ਸੱਸ ਸਰਬਜੀਤ ਕੌਰ ਨੇ ਉਸ ਦੀ ਰੋਟੀ ਵਿੱਚ ਜ਼ਹਿਰ ਪਾ ਕੇ ਖੁਆ ਦਿੱਤੀ। ਜਿਸ ਤੋਂ ਬਾਅਦ ਉਸ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਤੇ ਗੁਰਲੀਨ ਨੇ ਮੌਕੇ 'ਤੇ ਸਾਨੂੰ ਫੋਨ ਕੀਤਾ। ਅਸੀਂ ਮੌਕੇ 'ਤੇ ਪਹੁੰਚ ਧੀ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ, ਉੱਥੇ ਡਾਕਟਰਾਂ ਵਲੋਂ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਰਸਤੇ 'ਚ ਜਾਂਦੇ ਹੋਏ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।