ਪੰਜਾਬ ‘ਚ ਜੁਗਾੜੂ ਵਾਹਨ ਦੀ ਟਰੱਕ ਨਾਲ ਭਿਆਨਕ ਟੱਕਰ, ਬੱਚੇ ਸਮੇਤ 7 ਦੀ ਮੌਤ

by vikramsehajpal

ਕਪੂਰਥਲਾ (NRI MEDIA) : ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਸੁਲਤਾਨਪੁਰ ਰੋਡ 'ਤੇ ਹੁਸੈਨਪੁਰ ਵਿੱਚ ਰੇਲ ਕੋਚ ਫੈਕਟਰੀ ਦੇ ਨੇੜੇ ਦੇਰ ਰਾਤ ਟਰੱਕ ਅਤੇ ਜੁਗਾੜੂ ਵਾਹਨ ਦੀ ਟੱਕਰ ਹੋ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਮਰਨ ਵਾਲਿਆਂ ਵਿੱਚ ਤਿੰਨ ਵਿਅਕਤੀ ਇਕੋਂ ਪਰਿਵਾਰ ਦੇ ਹਨ, ਜਦਕਿ ਮਾਂ ਤੇ ਧੀ ਦੀ ਵੀ ਜਾਨ ਚਲੀ ਗਈ।

ਜਾਣਕਾਰੀ ਅਨੁਸਾਰ ਹਾਦਸੇ ਦੇ ਸ਼ਿਕਾਰ ਵਿਅਕਤੀ ਸਿੱਧਵਾਂ ਦੋਨਾ ਤੋਂ ਲੇਬਰ ਦਾ ਕੰਮ ਕਰ ਕੇ ਵਾਪਸ ਆਪਣੀਆਂ ਝੁੱਗੀਆਂ 'ਚ ਜਾ ਰਹੇ ਸਨ ਇਸ ਦੌਰਾਨ ਰਸਤੇ ਵਿੱਚ ਖੈੜਾ ਰਿਜ਼ੋਰਟ ਨੇੜੇ ਆਲੂਆਂ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਜੁਗਾੜੂ ਵਾਹਨ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਜਦਕਿ 7 ਦੀ ਮੌਤ ਹੋ ਗਈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।

More News

NRI Post
..
NRI Post
..
NRI Post
..