ਦਰਬਾਰ ਸਾਹਿਬ ਲੰਗਰ ਹਾਲ ‘ਚ ਵੱਡਾ ਹਾਦਸਾ – ਲੰਗਰ ਬਣਾਉਂਦਾ ਕੜਾਹੇ ‘ਚ ਡਿੱਗਿਆ ਸੇਵਾਦਾਰ !

by vikramsehajpal

ਅੰਮ੍ਰਿਤਸਰ (ਸਾਹਿਬ) - ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵੱਡਾ ਹਾਦਸਾ ਵਾਪਰ ਗਿਆ ਹੈ। ਜਿੱਥੇ ਬੀਤੀ ਰਾਤ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਇੱਕ ਸੇਵਾਦਾਰ ਸਬਜ਼ੀ ਦੇ ਕੜਾਹੇ 'ਚ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ।

ਘਟਨਾ ਸਮੇਂ ਮੌਕੇ 'ਤੇ ਮੌਜੁਦ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਜ਼ਖਮੀ ਸੇਵਾਦਾਰ ਨੂੰ ਕੜਾਹੇ ਚੋਂ ਕੱਡ ਕੇ ਫੌਰੀ ਤੌਰ 'ਤੇ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਮੁਤਾਬਿਕ ਸੇਵਾਦਾਰ 70 ਪ੍ਰਤੀਸ਼ਤ ਤੱਕ ਝੁਲਸ ਚੁਕਿਆ ਹੈ ਅਤੇ ਉਹਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

More News

NRI Post
..
NRI Post
..
NRI Post
..