ਧੀ ‘ਤੇ ਲੱਗੇ ਦੋਸ਼ਾਂ ‘ਤੇ ਬੋਲੀ Smriti Irani, “ਮੇਰੀ ਧੀ ਪੜ੍ਹਦੀ ਐ ਬਾਰ ਨ੍ਹੀਂ ਚਲਾਉਂਦੀ” |Nri Post

by jaskamal

ਨਿਊਜ਼ ਡੈਸਕ : Congress ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ Smriti Irani ਦੀ ਬੇਟੀ ਗੋਆ 'ਚ 'ਗੈਰ-ਕਾਨੂੰਨੀ ਬਾਰ' ਚਲਾ ਰਹੀ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਭਾਜਪਾ ਆਗੂ ਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ Smriti Irani ਦੀ ਧੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਧੀ ਪੜ੍ਹਦੀ ਹੈ ਬਾਰ ਨਹੀਂ ਚਲਾਉਂਦੀ।

ਇਸ ਮਗਰੋਂ ਕੇਂਦਰੀ ਮੰਤਰੀ ਦੀ ਬੇਟੀ ਦੇ ਵਕੀਲ Kirat Nagra ਨੇ ਕਿਹਾ ਕਿ ਉਨ੍ਹਾਂ ਦਾ ਮੁਅੱਕਲ ਨਾ ਤਾਂ ‘ਸਿਲੀ ਸੋਲਸ’ ਨਾਂ ਦੇ ਰੈਸਟੋਰੈਂਟ ਦਾ ਮਾਲਕ ਹੈ ਤੇ ਨਾ ਹੀ ਇਹ ਚਲਾਉਂਦੀ ਹੈ। ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਅਥਾਰਟੀ ਵੱਲੋਂ ਕੋਈ ਕਾਰਨ ਦੱਸੋ ਨੋਟਿਸ ਨਹੀਂ ਮਿਲਿਆ ਹੈ। ਇਸ ਵਿਚਕਾਰ ਸਮ੍ਰਿਤੀ ਇਰਾਨੀ ਨੇ ਵੀ ਧੀ ਉਤੇ ਲੱਗੇ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕੋਲੋਂ ਅਦਾਲਤ ਵਿੱਚ ਜਵਾਬ ਮੰਗਾਂਗੀ।

More News

NRI Post
..
NRI Post
..
NRI Post
..