ਮੂਸੇਵਾਲਾ ਕਤਲ ਮਾਮਲੇ ‘ਚ ਦੋਸ਼ੀ ਦੀਪਕ ਮੁੰਡੀ ਦੀ ਹੋਈ ਪੇਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗੈਂਗਸਟਰ ਦੀਪਕ ਮੰਡੀ ਦੀ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ੀ ਕੀਤੀ ਗਈ ਹੈ। ਉਸ ਨੂੰ ਸਾਲ 2021 ਵਿੱਚ ਹੋਏ ਗੈਂਗਸਟਰ ਰਾਣਾ ਕਢੋਵਾਲੀਆਂ ਕਤਲ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੂੰ ਦੀਪਕ ਮੰਡੀ ਦਾ 5 ਦਿਨਾਂ ਦਾ ਰਿਮਾਂਡ ਮਿਲਿਆ ਹੈ ਪੁਲਿਸ ਵਲੋਂ ਦੋਸ਼ੀ ਦੀਪਕ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਗੈਂਗਸਟਰ ਦੀਪਜ ਮੰਡੀ ਸਿੱਧੂ ਕਤਲ ਮਾਮਲੇ ਵਿੱਚ ਆਖ਼ਰੀ ਦੋਸ਼ੀ ਹੈ। ਜੋ ਕਾਫੀ ਸਮੇ ਤੋਂ ਫਰਾਰ ਚੱਲ ਰਿਹਾ ਸੀ। ਜਿਸ ਨੂੰ ਪੰਜਾਬ ਪੁਲਿਸ ਨੇ ਭਾਰਤ ਨੇਪਾਲ ਦੇ ਬਾਰਡਰ ਤੋਂ ਕਾਬੂ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਸੁਮੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅੰਕਿਤ ਕਸ਼ਿਸ਼ ਸਮੇਤ ਹੋਰ ਵੀ ਦੋਸ਼ੀ ਗ੍ਰਿਫਤਾਰ ਕੀਤੇ ਹਨ ।ਜਿਨ੍ਹਾਂ ਕੋਲੋਂ ਪੁਲਿਸ ਹਾਲੇ ਵੀ ਪੁੱਛਗਿੱਛ ਕਰ ਰਹੀ ਹੈ ।