ਚਿੱਕ-ਚਿੱਕ ਹਾਊਸ ਨੇੜੇ ਹੋਏ ਹਾਦਸੇ ਦਾ ਦੋਸ਼ੀ ਗ੍ਰਿਫ਼ਤਾਰ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਚਿੱਕ-ਚਿੱਕ ਹਾਊਸ ਨੇੜੇ ਹੋਏ ਦਰਦਨਾਕ ਹਾਦਸੇ ਦੇ ਦੋਸ਼ ’ਚ ਥਾਣਾ ਨੰ. 2 ਦੀ ਪੁਲਿਸ ਨੇ ਟਰੱਕ ਡਰਾਈਵਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ। ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਪਛਾਣ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਰੁੜਕਾ ਕਲਾਂ ਗੋਰਾਇਆ ਵਜੋਂ ਹੋਈ ਹੈ।

ਦੱਸਣਯੋਗ ਹੈ ਕਿਨੇਹਾ ਨਾਂ ਦੀ ਵਿਆਹੁਤਾ ਨਿਵਾਸੀ ਆਜ਼ਾਦ ਨਗਰ ਭਾਰਗੋ ਕੈਂਪ ਆਪਣੇ ਮਾਤਾ-ਪਿਤਾ 'ਤੇ ਮਾਸੂਮ ਬੱਚੇ ਨਾਲ ਮੋਟਰਸਾਈਕਲ ’ਤੇ ਆਦਰਸ਼ ਨਗਰ ਦੇ ਪਾਰਕ ’ਚ ਸੈਰ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਫੁੱਟਬਾਲ ਚੌਕ ਤੇ ਚਿਕਚਿਕ ਚੌਂਕ ਵਿਚਕਾਰ ਪਿੱਛਿਓਂ ਤੇਜ਼ ਰਫ਼ਤਾਰ ਆਏ ਟਰੱਕ ਡਰਾਈਵਰ ਨੇ ਉਨ੍ਹਾਂ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ। ਵਿਆਹੁਤਾ ਨੇਹਾ ਦੇ ਸਰੀਰ ਦੇ ਕਈ ਅੰਗ ਸੜਕ ’ਚ ਖਿੱਲਰ ਗਏ। ਟਰੱਕ ਡਰਾਈਵਰ ਨੇਹਾ ਨੂੰ ਕਾਫ਼ੀ ਦੂਰ ਤੱਕ ਘੜੀਸਦਾ ਲੈ ਗਿਆ ਸੀ ।ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ।

More News

NRI Post
..
NRI Post
..
NRI Post
..