ਟੋਲ ਪਲਾਜ਼ਾ ਤੇ ਪਤੀ ਪਤਨੀ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਗੁਰਗ੍ਰਾਮ ਦ ਵਿੱਚ ਟੋਲ ਪਲਾਜ਼ਾ 'ਤੇ ਇਕ ਪਤੀ ਪਤਨੀ ਨਾਲ ਕੁੱਟਮਾਰ ਦੇ ਦੋਸ਼ ਵਿੱਚ ਪੁਲਿਸ ਨੇ 3 ਬਾਊਂਸਰਾ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਗ੍ਰਾਮ ਸੋਹਨਾ ਰੋਡ ਤੇ ਟੋਲ ਪਲਾਜ਼ਾ 'ਤੇ ਬਾਊਂਸਰਾ ਨੇ ਪਤੀ ਪਤਨੀ ਨਾਲ ਕਥਿਤ ਤੋਰ ਤੇ ਕੁੱਟਮਾਰ ਕੀਤੀ ਸੀ।

ਡੀ.ਸੀ. ਪੀ ਉਪਾਮਨਾ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਬੁਰਕਾ ਪਿੰਡ ਵਾਸੀ ਰਿਭਾਸ਼ੂ, ਬਹਿਲਪਾ ਪਿੰਡ ਵਾਸੀ ਯੋਗੇਂਦਰ ਤੇ ਕਾਨਪੁਰ ਵਾਸੀ ਸੂਰਜ ਰੂਪ ਵਿੱਚ ਹੋਈ ਹੈ। ਤਿੰਨੇ ਦੋਸ਼ੀ ਟੋਲ ਪਲਾਜ਼ੇ ਤੇ ਤਾਇਨਾਤ ਸੀ ਤੇ ਬਿਨਾ ਪਰਚੀ ਦੇ ਚਲਣ ਵਾਲੇ ਵਾਹਨਾਂ ਦੀ ਚੈਕਿੰਗ ਕੇ ਰਹੇ ਸਨ।

ਜ਼ਿਕਰਯੋਗ ਹੈ ਕਿ ਕਾਰ ਵਿੱਚ ਆਪਣੇ ਪਰਿਵਾਰ ਨਾਲ ਜਾ ਰਹੀ ਰਿਤੂ ਯਾਦਵ ਨੇ ਦੱਸਿਆ ਕਿ ਉਸ ਨੇ ਟੋਲ ਪਲਾਜ਼ਾ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਹਨ, ਇਸ ਲਈ ਉਹ ਟੋਲ ਨਹੀਂ ਦੇਣਗੇ। ਜਦੋ ਉਨ੍ਹਾਂ ਨੇ ਟੋਲ ਕਰਮਚਾਰੀਆਂ ਨੂੰ ਬੈਰੀਅਰ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਮਨਾਂ ਕਰ ਦਿੱਤਾ। ਉਸ ਨੇ ਕਿਹਾ ਕਿ ਇਕ ਬਾਊਂਸਰ ਨੇ ਉਸ ਦੇ ਪਤੀ ਨਾਲ ਵੀ ਕੁੱਟਮਾਰ ਕੀਤੀ।