ਅਦਾਕਾਰ ਏਜਾਜ਼ ਖ਼ਾਨ ਨੂੰ ਡਰੱਗਸ ਕੇਸ ‘ਚ NCB ਨੇ ਕੀਤਾ ਗ੍ਰਿਫ਼ਤਾਰ

by vikramsehajpal

ਮੁੰਬਈ,(ਦੇਵ ਇੰਦਰਜੀਤ) :ਐੱਨਸੀਬੀ ਮੁਤਾਬਿਕ ਏਜਾਜ਼ ਖ਼ਾਨ ਨੂੰ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਗੌਰਤਲਬ ਹੈ ਕਿ ਏਜਾਜ਼ ਖ਼ਾਨ ਨੂੰ ਮੰਗਲਵਾਰ ਨੂੰ ਐੱਨਸੀਬੀ ਹਿਰਾਸਤ 'ਚ ਲੈ ਲਿਆ ਸੀ। ਡਰੱਗਸ ਮਾਮਲੇ 'ਚ ਡਰੱਗ ਪੇਡਲਰ ਸ਼ਾਦਾਬ ਬਟਾਟਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਕਾਰ ਏਜਾਜ਼ ਖ਼ਾਨ ਦਾ ਨਾਂ ਵੀ ਸਾਹਮਣੇ ਆਇਆ ਸੀ।

ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਸੀ ਕਿ ਫਿਲਹਾਲ ਏਜਾਜ਼ ਖ਼ਾਨ ਰਾਜਸਥਾਨ 'ਚ ਹੈ ਪਰ ਅੱਜ ਏਜਾਜ਼ ਜਿਵੇਂ ਹੀ ਰਾਜਸਥਾਨ ਤੋਂ ਮੁੰਬਈ ਪਰਤੇ ਤਾਂ ਐੱਨਸੀਬੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਏਜਾਜ਼ ਖ਼ਾਨ ਬਟਾਟਾ ਗੈਂਗ ਦਾ ਹਿੱਸਾ ਵੀ ਹੋ ਸਕਦੇ ਹਨ।