ਪੰਜ ਤੱਤਾਂ ‘ਚ ਵਲੀਨ ਹੋਏ ਅਦਾਕਾਰ ਜਸਵਿੰਦਰ ਭੱਲਾ

by nripost

ਚੰਡੀਗੜ੍ਹ (ਨੇਹਾ): ਮਸ਼ਹੂਰ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਅੱਜ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਸਵਿੰਦਰ ਭੱਲਾ ਦਾ ਬੀਤੇ ਦਿਨ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਅੱਜ ਕਈ ਨੇਤਾਵਾਂ ਸਣੇ ਵੱਡੀ ਗਿਣਤੀ ਕਲਾਕਾਰਾਂ ਨੇ ਹਾਜ਼ਰੀ ਭਰੀ। ਅਦਾਕਾਰ ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ ਅਤੇ ਜਸਵੀਰ ਜੱਸੀ ਸਣੇ ਵੱਡੀ ਗਿਣਤੀ ਕਲਾਕਾਰਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ ਜਸਬੀਰ ਜੱਸੀ ਨੇ ਕਿਹਾ, ‘‘ਇਹ ਪੰਜਾਬੀ ਸਿਨੈ ਜਗਤ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।’’

ਗਾਇਕ ਮਨਕੀਰਤ ਔਲਖ ਨੇ ਕਿਹਾ, ‘‘ਇਸ ਮੁਸ਼ਕਲ ਘੜੀ ਵਿੱਚ ਹਰ ਕਿਸੇ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ। ਜਸਵਿੰਦਰ ਭੱਲਾ ਸਾਡੀ ਇੰਡਸਟਰੀ ਦਾ ਮਾਣ ਸੀ। ਉਨ੍ਹਾਂ ਦੀ ਮੌਜੂਦਗੀ ਹੀ ਫਿਲਮ ਨੂੰ ਸੁਪਰਹਿੱਟ ਬਣਾ ਦਿੰਦੀ ਸੀ।’’ ਇਸ ਤੋਂ ਪਹਿਲਾਂ ਅਦਾਕਾਰਾ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹੋਰ ਸਾਥੀ ਕਲਾਕਾਰਾਂ ਨੇ ਜਸਵਿੰਦਰ ਭੱਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

More News

NRI Post
..
NRI Post
..
NRI Post
..