ਫਿਲਮ MS ਧੋਨੀ ਅਦਾਕਾਰ ਸੰਦੀਪ ਨੇ ਕੀਤੀ ਖੁਦਕੁਸ਼ੀ

ਫਿਲਮ MS ਧੋਨੀ ਅਦਾਕਾਰ ਸੰਦੀਪ ਨੇ ਕੀਤੀ ਖੁਦਕੁਸ਼ੀ

SHARE ON

ਮੁੰਬਈ (ਦੇਵ ਇੰਦਰਜੀਤ)– ਬਾਲੀਵੁੱਡ ਇੰਡਸਟਰੀ ਤੋਂ ਖੁਦਕੁਸ਼ੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਫਿਲਮ ਐਮਐਸ ਧੋਨੀ ਦੇ ਅਦਾਕਾਰ ਸੰਦੀਪ ਨਾਹਰ ਪਰਿਵਾਰਕ ਸਮੱਸਿਆਵਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਗਏ ਹਨ।

ਪਿਛਲੇ ਸਾਲ, ਐਮਐਸ ਧੋਨੀ ਦੇ ਮੁੱਖ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਹਰ ਕੋਈ ਹੈਰਾਨ ਸੀ। ਹੁਣ ਇਸ ਫਿਲਮ ਦਾ ਹਿੱਸਾ ਬਣੇ ਅਦਾਕਾਰ ਸੰਦੀਪ ਨਾਹਰ ਦੀ ਖ਼ੁਦਕੁਸ਼ੀ ਦੀ ਖ਼ਬਰ ਵੀ ਸਾਹਮਣੇ ਆਈ ਹੈ। ਸੰਦੀਪ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ। ਉਸਨੇ ਆਪਣਾ ਬਿਆਨ ਸੋਸ਼ਲ ਮੀਡੀਆ ਰਾਹੀਂ ਦਿੱਤਾ। ਹਾਲਾਂਕਿ ਅਜੇ ਤੱਕ ਉਸਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਿਸ ਨੂੰ ਸ਼ੱਕ ਹੈ ਕਿ ਸੰਦੀਪ ਨੇ ਖੁਦਕੁਸ਼ੀ ਕੀਤੀ ਹੈ। ਸੰਦੀਪ ਨਾਹਰ ਨੇ ਇੱਕ ਵੀਡੀਓ ਵਿੱਚ ਆਪਣੀ ਜ਼ਿੰਦਗੀ ਦੀਆਂ ਮੁਸੀਬਤਾਂ ਅਤੇ ਆਪਣੀ ਪਤਨੀ ਨਾਲ ਰਿਸ਼ਤੇ ਬਾਰੇ ਫੇਸਬੁੱਕ ਪੇਜ ਉੱਤੇ ਦੱਸਿਆ ਹੈ।

ਮੌਤ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਆਤਮ ਹੱਤਿਆ ਦੱਸਿਆ ਹੈ ਪਰ ਗੋਰੇਗਾਓਂ ਪੁਲਿਸ ਦੇ ਅਨੁਸਾਰ ਇਸ ਅਭਿਨੇਤਾ ਨੇ ਆਤਮ ਹੱਤਿਆ ਕੀਤੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਉਸਦੀ ਮੌਤ ਹੋ ਗਈ ਹੈ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।