ਅਦਾਕਾਰਾ ਸੁਰਵੀਨ ਚਾਵਲਾ ਨੇ ਆਪਣੀ ‘ਨੰਨ੍ਹੀ ਪਰੀ’ ਨਾਲ ਕਰਵਾਇਆ ਫੋਟੋਸ਼ੂਟ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਪਿਛਲੇ ਮਹੀਨੇ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਸੀ, ਜਿਸ ਦੀ ਪਹਿਲੀ ਝਲਕ ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਸੁਰਵੀਨ ਚਾਵਲਾ ਆਪਣੀ ਧੀ ਨਾਲ ਪਹਿਲੇ ਫੋਟੋਸ਼ੂਟ ਦੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ| ਜੀ ਹਾਂ, ਸੁਰਵੀਨ ਚਾਵਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਨੰਨ੍ਹੀ ਪਰੀ ਦੀ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਬੇਬੀ ਗਰਲ ਕਾਫੀ ਕਿਊਟ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਸੁਰਵੀਨ ਚਾਵਲਾ ਨੇ ਖਾਸ ਕੈਪਸ਼ਨ ਵੀ ਦਿੱਤੀ ਹੈ, ਜਿਸ ਉਸ ਨੇ ਲਿਖਿਆ, ''To love ...I know now.... @butnaturalphotography''।


ਦੱਸ ਦਈਏ ਕਿ ਸੁਰਵੀਨ ਵਲੋਂ ਸ਼ੇਅਰ ਕੀਤੀ ਤਸਵੀਰ 'ਤੇ ਫੈਨਜ਼ ਲਗਾਤਾਰ ਕੁਮੈਂਟਸ ਕਰ ਰਹੇ ਹਨ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸੁਰਵੀਨ ਚਾਵਲਾ ਨੇ ਆਪਣੀ ਧੀ ਦਾ ਨਾਂ 'ਈਵਾ' ਰੱਖਿਆ ਹੈ। ਹਾਲਾਂਕਿ ਇਸ ਤੋਂ ਇਲਾਵਾ ਪਹਿਲਾ ਸੁਰਵੀਨ ਚਾਵਲਾ ਤੇ ਪਤੀ ਅਕਸ਼ੈ ਠਾਕਰ ਨਾਲ ਧੀ ਈਵਾ ਦੀ ਇਕ ਤਸਵੀਰ ਸਾਹਮਣੇ ਆਈ ਸੀ ਪਰ ਉਸ ਤਸਵੀਰ 'ਚ ਬੇਬੀ ਦਾ ਚਿਹਰਾ ਨਹੀਂ ਦਿਖਾਇਆ ਗਿਆ ਸੀ।

More News

NRI Post
..
NRI Post
..
NRI Post
..