ਬਲਾਚੌਰ ਵਿਖੇ ਬੋਲੇ ਜੇਪੀ ਨੱਢਾ; 1984 ਦੇ ਦੰਗਿਆ ਨੂੰ ਲੈ ਕੇ ਕਹੀ ਵੱਡੀ ਗੱਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਬਲਾਚੌਰ ਵਿਖੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ 1984 ਦੇ ਦਿੱਲੀ ਦੰਗਿਆਂ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ। ਹੁਣ ਉਹ ਤੁਹਾਡੇ ਸਾਹਮਣੇ ਵੋਟਾਂ ਮੰਗਣ ਆਏ ਹਨ ਪਰ PM ਮੋਦੀ ਨੇ SIT ਦਾ ਗਠਨ ਕੀਤਾ ਤੇ ਅੱਜ ਦਿੱਲੀ ਦੰਗਿਆਂ 'ਚ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਸਨ, ਉਹ ਅੱਜ ਜੇਲ੍ਹ 'ਚ ਹਨ।

ਸਿੱਖ ਭਰਾਵਾਂ ਤੇ ਕਿਸਾਨਾਂ ਲਈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ, ਉਹ ਕਿਸੇ ਨੇ ਨਹੀਂ ਕੀਤਾ। ਗੁਰਦੁਆਰਿਆਂ ਤਕ ਪਹੁੰਚਣ ਵਾਲੇ ਲੰਗਰ ਦੇ ਸਾਮਾਨ 'ਤੇ ਪਹਿਲੀਆਂ ਸਰਕਾਰਾਂ ਵਿੱਚ ਟੈਕਸ ਲਗਾਇਆ ਜਾਂਦਾ ਸੀ। ਪੀਐੱਮ ਮੋਦੀ ਨੇ ਸਾਰੇ ਗੁਰਦੁਆਰਿਆਂ ਨੂੰ ਲੰਗਰ ਲਈ ਟੈਕਸ ਮੁਕਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 120 ਕਰੋੜ ਰੁਪਏ ਦੀ ਲਾਗਤ ਨਾਲ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਰ ਕੇ ਲੱਖਾਂ ਸ਼ਰਧਾਲੂਆਂ ਦੇ ਗੁਰਦੁਆਰੇ ਜਾਣ ਦੇ ਪ੍ਰਬੰਧ ਕੀਤੇ ਹਨ।