ਐਡਮਿਰਲ ਮੈਕਡੌਨਲਡ ਨੇ ਕੈਨੇਡਾ ਦੇ ਨਵੇਂ ਚੀਫ ਆਫ ਦ ਡਿਫੈਂਸ ਸਟਾਫ

by vikramsehajpal

ਓਟਵਾ (ਦੇਵ ਇੰਦਰਜੀਤ )- ਐਡਮਿਰਲ ਆਰਟ ਮੈਕਡੌਨਲਡ ਨੇ ਕੈਨੇਡਾ ਦੇ ਨਵੇਂ ਚੀਫ ਆਫ ਦ ਡਿਫੈਂਸ ਸਟਾਫ ਵਜੋਂ ਆਪਣੇ ਪਹਿਲੇ ਸੰਬੋਧਨ ਵਿੱਚ ਵੀਰਵਾਰ ਨੂੰ ਪੱਖਪਾਤ ਜਾਂ ਸੇਵਾ ਨਿਭਾਉਂਦਿਆਂ ਹੈਰਾਸਮੈਂਟ ਦਾ ਸਾਹਮਣਾ ਕਰਨ ਵਾਲੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਤੋਂ ਮੁਆਫੀ ਮੰਗੀ।

ਕੋਵਿਡ-19 ਕਾਰਨ ਮੈਕਡੌਨਲਡ ਨੂੰ ਡਿਫੈਂਸ ਚੀਫ ਦੇ ਅਹੁਦੇ ਦੀ ਸੰਹੁ ਬਹੁਤ ਹੀ ਸਾਦੇ ਸਮਾਰੋਹ ਦੌਰਾਨ ਚੁਕਾਈ ਗਈ। ਇਸ ਦੌਰਾਨ ਨੈਸ਼ਨਲ ਡਿਫੈਂਸ ਹੈੱਡਕੁਆਰਟਰ ਦਾ ਕਮਰਾ ਖਾਲੀ ਹੀ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਗਵਰਨਰ ਜਨਰਲ ਜੂਲੀ ਪੇਯੈਟ ਨੇ ਇਸ ਸਮਾਰੋਹ ਵਿੱਚ ਵਰਚੂਅਲੀ ਹਿੱਸਾ ਲਿਆ। ਮੈਕਡੌਨਲਡ ਨੇ ਇਹ ਅਹੁਦਾ ਜਨਰਲ ਜੌਨਾਥਨ ਵੈਂਸ ਤੋਂ ਬਾਅਦ ਸਾਂਭਿਆ ਹੈ। ਇਸ ਮੌਕੇ ਦੋਵੇਂ ਸੀਨੀਅਰ ਅਧਿਕਾਰੀ ਮਾਸਕ ਪਾਈ ਨਜ਼ਰ ਆਏ ਤੇ ਚੇਂਜ ਆਫ ਕਮਾਂਡ ਵਰਗੀਆਂ ਕਈ ਰਸਮਾਂ ਨੂੰ ਮਾਮੂਲੀ ਛੋਹਿਆ ਗਿਆ ਜਾਂ ਛੱਡ ਹੀ ਦਿੱਤਾ ਗਿਆ।
ਇਸ ਦੌਰਾਨ ਦਿੱਤੇ ਗਏ ਕਈ ਭਾਸ਼ਣਾਂ ਵਿੱਚ ਕੋਵਿਡ-19 ਦਾ ਮੁੱਦਾ ਮੁੱਖ ਤੌਰ ਉੱਤੇ ਛਾਇਆ ਰਿਹਾ। ਇਸ ਦੇ ਨਾਲ ਹੀ ਕਲਾਈਮੇਟ ਚੇਂਜ ਤੇ ਭੂ-ਸਿਆਸੀ ਅਸਥਿਰਤਾ ਨੂੰ ਵੀ ਵੱਡੀ ਚੁਣੌਤੀ ਦੱਸਿਆ ਗਿਆ।

ਇਸ ਦੌਰਾਨ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਕਲਚਰ ਚੇਂਜ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਗਿਆ। ਡਿਫੈਂਸ ਚੀਫ ਵਜੋਂ ਆਪਣੇ 5 ਸਾਲਾਂ ਦੇ ਕਾਰਜਕਾਲ ਵਿੱਚ ਜਿਹੜੇ ਕੰਮ ਵੈਂਸ ਵੱਲੋਂ ਸਹੇੜੇ ਗਏ ਉਨ੍ਹਾਂ ਨੂੰ ਜਾਰੀ ਰੱਖਣ ਦਾ ਮੈਕਡੌਨਲਡ ਨੇ ਵਾਅਦਾ ਕੀਤਾ।