ਆਫਤਾਬ ਦਾ ਵੱਡਾ ਬਿਆਨ, ਕਿਹਾ, ਫਾਂਸੀ ਵੀ ਮਿਲ ਜਾਵੇ ਤਾਂ ਕੋਈ ਪਛਤਾਵਾ ਨਹੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ 'ਚ ਲਿਵ -ਇਨ ਪਾਰਟਨਰ ਸ਼ਰਧਾ ਕਤਲ ਮਾਮਲੇ ਦੇ ਦੋਸ਼ੀ ਆਫਤਾਬ ਕੋਲੋਂ ਪੁਲਿਸ ਵਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੋਲੀਗ੍ਰਾਫ਼ ਟੈਸਟ ਤੋਂ ਬਾਅਦ ਲਗਾਤਰ ਵੱਡੇ ਖੁਲਾਸੇ ਹੋ ਰਹੇ ਹਨ । ਪੁੱਛਗਿੱਛ ਦੌਰਾਨ ਆਫਤਾਬ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸ਼ਰਧਾ ਦੇ ਕਤਲ ਦੇ ਦੋਸ਼ 'ਚ ਜੇਕਰ ਉਸ ਨੂੰ ਫਾਂਸੀ ਦਿੱਤੀ ਜਾਵੇ ਤਾਂ ਵੀ ਉਸ ਨੂੰ ਪਛਤਾਵਾ ਨਹੀ ਹੋਵੇਗਾ । ਜਦੋ ਉਹ ਸਵਰਗ 'ਚ ਜਾਵੇਗਾ ਤਾਂ ਉਸ ਨੂੰ ਕੋਈ ਹੋਰ ਮਿਲੇਗੀ। ਇਨ੍ਹਾਂ ਹੀ ਨਹੀ ਉਸ ਨੇ ਕਿਹਾ ਸ਼ਰਧਾ ਨਾਲ ਰਿਲੇਸ਼ਨਸ਼ਿਪ ਦੌਰਾਨ ਉਸ ਦੇ 20 ਤੋਂ ਵੱਧ ਹਿੰਦੂ ਕੁੜੀਆਂ ਨਾਲ ਸਬੰਧ ਹਨ।

ਪੁਲਿਸ ਨੂੰ ਬਿਆਨਾਂ ਦੌਰਾਨ ਆਫਤਾਬ ਦੀ ਕੱਟੜ ਮਾਨਸਿਕਤਾ ਦਾ ਖੁਲਾਸਾ ਹੋਇਆ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਹ ਇਕ ਐਪ 'ਤੇ ਹਿੰਦੂ ਕੁੜੀਆਂ ਨੂੰ ਲੱਭ ਕੇ ਫਸਾਉਂਦਾ ਸੀ। ਸ਼ਰਧਾ ਨੂੰ ਮਾਰਨ ਤੋਂ ਬਾਅਦ ਉਹ ਇਕ ਮਨੋਵਿਗਿਆਨੀ ਨੂੰ ਆਪਣੇ ਕਮਰੇ 'ਚ ਲੈ ਕੇ ਆਇਆ ਸੀ ਉਹ ਵੀ ਹਿੰਦੂ ਸੀ। ਉਸ ਨੇ ਕੁੜੀ ਨੂੰ ਸ਼ਰਧਾ ਦੀ ਅੰਗੂਠੀ ਦੇ ਕੇ ਆਪਣੇ ਜਾਲ 'ਚ ਫਸਾ ਲਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਦੇ ਚਿਹਰੇ ਤੇ ਕੋਈ ਡਰ ਨਹੀਂ ਸੀ। ਨਾ ਕੋਈ ਪਛਤਾਵਾ ਸੀ ਕਿ ਉਸ ਨੇ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ ।