ਘਰੇਲੂ ਕਲੇਸ਼ ਤੋਂ ਬਾਅਦ ਪਿਓ ਨੇ ਆਪਣੇ ਹੀ ਮਾਸੂਮ ਪੁੱਤ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਫਤਿਹਪੁਰ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਨੇ ਪਤਨੀ ਨਾਲ ਲੜਾਈ ਤੋਂ ਬਾਅਦ ਆਪਣੇ 3 ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਲਾਸ਼ ਨੂੰ ਖੇਤ 'ਚ ਦਫਨਾ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿਓ ਨੂੰ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿੰਡ ਚਿਤਿਸਾਪੁਰ 'ਚ ਸ਼ਰਾਬ ਦੇ ਨਸ਼ੇ 'ਚ ਇੱਕ ਨੌਜਵਾਨ ਨੇ ਪਤਨੀ ਨਾਲ ਲੜਾਈ ਤੋਂ ਬਾਅਦ ਆਪਣੇ 3 ਸਾਲ ਦੇ ਪੁੱਤ ਦਾ ਕਤਲ ਕਰ ਲਾਸ਼ ਨੂੰ ਖੇਤ ਵਿੱਚ ਦਫਨਾ ਦਿੱਤਾ। ਦੋਸ਼ੀ ਨੇ ਆਪਣੇ ਪੁੱਤ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ । ਫਿਲਹਾਲ ਪੁਲਿਸ ਵਲੋਂ ਪਤਨੀ ਤੇ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।