ਮਾਮੂਲੀ ਤਕਰਾਰ ਤੋਂ ਬਾਅਦ ਵਿਅਕਤੀਆਂ ਨੇ ਹੋਟਲ ‘ਤੇ ਕੀਤਾ ਹਮਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਵਿਅਕਤੀਆਂ ਨੇ ਗੁੱਸੇ ਵਿੱਚ ਆ ਕੇ ਹੋਟਲ ਪਾਰਕ ਬਲਿਊ 'ਤੇ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਹੋਟਲ ਦੇ ਸ਼ੀਸ਼ੇ ਭੰਨੇ ਤੇ ਸਫਾਈ ਮੁਲਾਜ਼ਮ ਅਸ਼ੋਕ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ ।ਲੋਕਾਂ ਵਲੋਂ ਅਸ਼ੋਕ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅਜੇ ਕੁਮਾਰ ਤੇ ਸੰਦੀਪ ਨੂੰ ਹਿਰਾਸਤ 'ਚ ਲੈ ਲਿਆ। ਜਖ਼ਮੀ ਅਸ਼ੋਕ ਨੇ ਦੱਸਿਆ ਕਿ ਉਹ ਹੋਟਲ ਵਿੱਚ ਸਫਾਈ ਮੁਲਾਜ਼ਮ ਹੈ। ਬੀਤੀ ਰਾਤ ਹੋਟਲ 'ਚ ਦੋਸ਼ੀ ਯਾਦੀ ਆਇਆ, ਕਿਸੇ ਕਾਰਨ ਕਰਕੇ ਹੋਟਲ ਦੇ ਮੈਨੇਜਰ ਨੇ ਉਸ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ । ਅਗਲੇ ਦਿਨ ਦੋਸ਼ੀ ਯਾਦੀ ਦਾ ਫੋਨ ਆਇਆ ਜਿਸ ਨੇ ਮੈਨੇਜਰ ਦੀਪਕ ਨੂੰ ਧਮਕੀਆਂ ਦਿੱਤੀਆਂ। ਸਾਰੇ ਦੋਸ਼ੀ ਤੇਜ਼ਧਾਰ ਹਥਿਆਰ ਨਾਲ ਆਏ ਤੇ ਹੋਟਲ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੇਰੇ ਵੀ ਸਿਰ 'ਤੇ ਗੰਭੀਰ ਸੱਟਾਂ ਲੱਗ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..