ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਨਹੀਂ ਨਿਭਾਈ ਨਵੇਂ ਮੰਤਰੀਆਂ ਨੂੰ ਜੁਆਇਨ ਕਰਵਾਉਣ ਦੀ ਰਵਾਇਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਜ਼ਰੂਰੀ ਰਵਾਇਤ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਦਾ ਸਮਾਂ ਤਾਂ ਮੰਗ ਲਿਆ ਹੈ ਪਰ ਨਵੇਂ ਮੰਤਰੀਆਂ ਨੂੰ ਜੁਆਇਨ ਕਰਵਾਉਣ ਦੀ ਰਵਾਇਤ ਨਹੀਂ ਨਿਭਾਈ ਹੈ। ਇਸ ਤੋਂ ਪਹਿਲਾਂ ਸਾਰੇ ਮੁੱਖ ਮੰਤਰੀਆਂ ਵੱਲੋਂ ਆਪਣੇ ਨਵੇਂ ਮੰਤਰੀਆਂ ਨੂੰ ਨਾਲ ਲਿਜਾ ਕੇ ਦਫ਼ਤਰ 'ਚ ਜੁਆਇਨ ਕਰਵਾਇਆ ਜਾਂਦਾ ਰਿਹਾ ਹੈ।

ਇਸ ਤੋਂ ਪਹਿਲਾਂ ਸਪੀਕਰ ਨੂੰ ਚਾਰਜ ਦਿਵਾਉਣ ਤੋਂ ਇਲਾਵਾ ਨਵੇਂ ਬਣਨ ਵਾਲੇ ਰਾਜ ਸਭਾ ਮੈਂਬਰਾਂ ਦੇ ਨਾਮਾਂਕਣ ਦਾਖ਼ਲ ਕਰਵਾਉਣ ਦੌਰਾਨ ਭਗਵੰਤ ਮਾਨ ਮੌਜੂਦ ਸਨ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਮੰਤਰੀ ਬਣਾਉਣ ਲਈ ਸਿਫ਼ਾਰਿਸ਼ ਨਾ ਮੰਨੇ ਜਾਣ ਦੇ ਕਾਰਨ ਭਗਵੰਤ ਮਾਨ ਵੱਲੋਂ ਮੰਤਰੀਆਂ ਨੂੰ ਜੁਆਇਨ ਕਰਾਉਣ ਤੋਂ ਦੂਰੀ ਬਣਾ ਕੇ ਰੱਖੀ ਗਈ ਹੈ।