ਤੁਰਕੀ ਖਿਲਾਫ਼ ਭਾਰਤ ਦੀ ਸਖ਼ਤ ਕਾਰਵਾਈ, TRT ਵਰਲਡ ਦੇ ‘ਐਕਸ’ ਅਕਾਊਂਟ ‘ਤੇ ਲਗਾਈ ਪਾਬੰਦੀ

by nripost

ਨਵੀਂ ਦਿੱਲੀ (ਰਾਘਵ): ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਕਾਰਵਾਈ ਕਰਦਿਆਂ ਕਈ ਸਰਕਾਰੀ ਤੇ ਉੱਥੋਂ ਦੇ ਕਲਾਕਾਰਾਂ ਦੇ ਐਕਸ ਅਕਾਊਂਟਸ 'ਤੇ ਭਾਰਤ 'ਚ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਦੇ ਗਲੋਬਲ ਟਾਈਮਜ਼ 'ਤੇ ਵੀ ਰੋਕ ਲਗਾ ਦਿੱਤੀ। ਹੁਣ ਭਾਰਤ ਨੇ ਪਾਕਿਸਤਾਨ ਦੇ 'ਦੋਸਤ' ਤੁਰਕੀ 'ਤੇ ਵੀ ਕਾਰਵਾਈ ਕੀਤੀ ਹੈ ਤੇ ਤੁਰਕੀ ਦੇ ਬ੍ਰਾਡਕਾਸਟਰ ਟੀਏਟੀ ਵਰਲਡ ਦੇ ਐਕਸ ਖਾਤੇ 'ਤੇ ਭਾਰਤ 'ਚ ਪਾਬੰਦੀ ਲਗਾ ਦਿੱਤੀ ਹੈ।

ਭਾਰਤੀ ਫੌਜ 'ਤੇ ਅਪੁਸ਼ਟ ਦਾਅਵੇ ਫੈਲਾਉਣ 'ਤੇ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਚੀਨ ਦੇ ਸਰਕਾਰੀ ਐਕਸ ਹੈਂਡਲ 'ਤੇ ਪਾਬੰਦੀ ਲਗਾਈ। ਇਹ ਪਾਬੰਦੀ ਉਸ ਸਮੇਂ ਲਗਾਈ ਗਈ ਜਦੋਂ ਕੁਝ ਦਿਨ ਪਹਿਲਾਂ ਚੀਨ 'ਚ ਭਾਰਤੀ ਦੂਤਘਰ ਨੇ ਮੀਡੀਆ ਆਉਟਲੈਟ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਸੀ। ਦੂਤਘਰ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, "ਗਲੋਬਲ ਟਾਈਮਜ਼ ਨਿਊਜ਼, ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਅਜਿਹੀ ਗਲਤ ਜਾਣਕਾਰੀ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਤੁਸੀਂ ਆਪਣੇ ਤੱਥਾਂ ਦੀ ਪੁਸ਼ਟੀ ਕਰ ਲਓ ਤੇ ਆਪਣੇ ਸਰੋਤਾਂ ਦੀ ਜਾਂਚ ਕਰ ਲਓ।"

More News

NRI Post
..
NRI Post
..
NRI Post
..