ਕੁੜੀਆਂ ‘ਤੇ ਟਿੱਪਣੀ ਤੋਂ ਬਾਅਦ ਅਦਾਕਾਰ ਮੁਕੇਸ਼ ਖੰਨਾ ਦੀਆਂ ਫਿਰ ਵਧੀਆਂ ਮੁਸ਼ਕਿਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰ ਮੁਕੇਸ਼ ਖੰਨਾ ਆਪਣੇ ਵਿਵਾਦਿਤ ਟਿੱਪਣੀਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਮੁਕੇਸ਼ ਖੰਨਾ ਨੇ ਇਸ ਵਾਰ ਕੁੜੀਆਂ 'ਤੇ ਟਿੱਪਣੀ ਕੀਤੀ ਹੈ। ਜਿਸ ਨੂੰ ਲੈ ਕੇ ਉਹ ਹੁਣ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਹਨ। ਉਨ੍ਹਾਂ ਨੇ ਆਪਣੇ ਯੂਟਿਊਬ ਵੀਡੀਓ ਵਿੱਚ ਕੁੜੀਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ।

ਕਲਿੱਪ ਸ਼ਰਮਾ ਸ਼ੋਅ ਤੋਂ ਵਾਇਰਲ ਹੋ ਰਹੀ ਇਕ ਵੀਡੀਓ ਜਿਸ ਵਿੱਚ ਮੁਕੇਸ਼ ਨੇ ਕਿਹਾ ਕਿ ਕੋਈ ਵੀ ਕੁੜੀ ਜੇਕਰ ਕਿਸੇ ਮੁੰਡੇ ਨੂੰ ਬੋਲੇ ਕਿ ਉਹ ਤੁਹਾਡੇ ਨਾਲ ਸੈਕਸ ਕਰਨਾ ਚਾਹੁੰਦੀ ਹੈ ਤਾਂ ਉਹ ਕੁੜੀ ਨਹੀਂ ਹੈ। ਸਮਝੋ ਉਹ ਧੰਦਾ ਕਰਦੀ ਹੈ ਕਿਉਕਿ ਇਸ ਤਰਾਂ ਦੀ ਗਲਾ ਕੋਈ ਚੰਗੀ ਕੁੜੀ ਨਹੀਂ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਕਰਦੀ ਹੀ ਹੈ ਤਾਂ ਤੁਸੀ ਉਸ ਵਿੱਚ ਹਿੱਸੇਦਾਰ ਨਾ ਬਣੋ।

ਇਦਾਂ ਦੀਆਂ ਕੁੜੀਆਂ ਕੋਲੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ। ਇਸ ਬਿਆਨ ਤੋਂ ਬਾਅਦ ਮੁਕੇਸ਼ ਦੀਆਂ ਹੋਰ ਮੁਸ਼ਕਿਲ ਵੱਧ ਰਹੀਆਂ ਹਨ। ਯੂਜ਼ਰਸ ਅਦਾਕਾਰ ਨੂੰ ਗਲਤ ਦੱਸ ਰਹੇ ਹਨ ਲੋਕਾਂ ਨੇ ਮੁਕੇਸ਼ ਤੋਂ ਪੁੱਛਿਆ ਕਿ 'ਜੇਕਰ ਕੋਈ ਮੁੰਡਾ ਇਹ ਗੱਲ ਬੋਲਦਾ ਹੈ' ਜਾਂ 'ਮੰਗ ਕਰਦਾ ਹੈ ਤਾਂ ਉਸ ਨੂੰ ਕਿ ਕਹੋਗੇ'। ਅਦਾਕਾਰ ਮੁਕੇਸ਼ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਵਟਸਐਪ ਤੇ ਅਹਿਜੇ ਮੈਸਿਜ ਆਉਦੇ ਹਨ ਜਿਨ੍ਹਾਂ ਵਿੱਚ ਲਿਖਿਆ ਹੁੰਦਾ ਹੈ ਕਿ ਮੈ ਤੁਹਾਡੇ ਨਾਲ ਗੱਲ ਕਰਨੀ ਹੈ। ਜੇਕਰ ਅਜਿਹੀਆਂ ਕੁੜੀਆਂ ਮੌਜੂਦ ਹਨ ਤਾਂ ਸਮਝ ਲਓ ਸਾਡਾ ਸਮਾਜ ਜਿਨ੍ਹਾਂ ਡਿੱਗ ਗਿਆ ਹੈ।