ਕੋਰੋਨਾ ਤੋਂ ਬਾਅਦ ਹੁਣ ਚੀਨ ‘ਚ ਮਿਲਿਆ ‘Zoonotic Langya’ ਵਾਇਰਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰੋਨਾ ਵਾਇਰਸ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕਿ ਇਕ ਹੋਰ ਵਾਇਰਸ ਨੇ ਚੀਨ ਵਿੱਚ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਕਈ ਲੋਕਾਂ ਦੀ ਮੌਤਾਂ ਹੋਇਆ ਹਨ। ਇਹ ਕੋਰੋਨਾ ਵਾਇਰਸ ਤੇਜ਼ੀ ਨਾਲ ਕਈ ਦੇਸ਼ਾ ਵਿੱਚ ਫੈਲ ਗਿਆ ਸੀ। ਜਿਸ ਕਾਰਨ ਕਾਫੀ ਸਮੇ ਤੱਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਾ ਰਹੀ ਸੀ।

ਹੁਣ ਚੀਨ ਵਿੱਚ 'Zoonotic Langya' ਵਾਇਰਸ ਮਿਲਿਆ ਹੈ। ਇਸ ਵਾਇਰਸ ਦੇ ਹੁਣ ਤੱਕ 35 ਲੋਕ ਸ਼ਿਕਾਰ ਹੋ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਪਛਾਣ ਤੇ ਇਨਫੈਕਸ਼ਨ ਨੂੰ ਮਾਨੀਟਰ ਕਰਨ ਲਈ ਨਿਊਕਲਿਕ ਐਸਿਡ ਟੈਸਟਿੰਗ ਵਿਧੀ ਸ਼ੁਰੂ ਕਰੇਗਾ। ਇਸ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲ ਰਿਹਾ ਹੈ।

ਇਸ ਵਾਇਰਸ ਦੇ ਲੱਛਣ ਬੱਕਰੀਆਂ ਵਿੱਚ 2 ਫੀਸਦੀ ਤੇ ਕੁੱਤਿਆਂ ਵਿੱਚ 5 ਫੀਸਦੀ ਕੇਸ ਮਿਲੇ ਹਨ। ਜਾਂਚ ਵਿੱਚ ਪਤਾ ਲਗਾ ਹੈ ਕਿ ਚੀਨ ਵਿੱਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 35 ਹੋ ਗਈ ਹੈ। ਇਸ ਵਾਇਰਸ ਦੇ ਮੁਖ ਲੱਛਣ ਬੁਖਾਰ ਥਕਾਵਟ ,ਭੁੱਖ ਨਾ ਲੱਗਣਾ, ਸਿਰਦਰਦ ਤੇ ਉਲਟੀ ਹਨ।