ਦੋਸਤੀ ਤੋਂ ਬਾਅਦ ਨੌਜਵਾਨ ਨੇ ਨਾਬਾਲਗ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਨੌਜਵਾਨ ਨੇ ਪਹਿਲਾਂ ਨਾਬਾਲਗ ਕੁੜੀ ਨਾਲ ਦੋਸਤੀ ਕੀਤੀ, ਫਿਰ ਉਸ ਨੂੰ ਮਿਲਣ ਦੇ ਬਹਾਨੇ ਹੋਟਲ 'ਚ ਲੈ ਲਿਆ। ਉੱਥੇ ਜਾ ਕੇ ਨੌਜਵਾਨ ਨੇ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਕੁੜੀ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁੜੀ ਨੇ ਸ਼ਿਕਾਇਤ 'ਚ ਦੱਸਿਆ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਨਾਲ ਕੁਝ ਸਮਾਂ ਪਹਿਲਾਂ ਹੀ ਉਸ ਦੀ ਦੋਸਤੀ ਹੋਈ ਸੀ। ਕਈ ਦਿਨਾਂ ਤੱਕ ਸਾਡੀ ਗੱਲਬਾਤ ਹੁੰਦੀ ਰਹੀ। ਦੋਸ਼ੀ ਵਿਸ਼ਵਾਸ਼ ਬਣਾ ਕੇ ਉਸ ਨੂੰ ਮਿਲਣ ਲਈ ਹੋਟਲ ਲੈ ਗਿਆ। ਦੋਸ਼ੀ ਨੇ ਕੁੜੀ ਦੀ ਮਰਜ਼ੀ ਤੋਂ ਬਿਨ੍ਹਾਂ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਮੌਕੇ ਤੋਂ ਫਰਾਰ ਹੋ ਗਿਆ ।