ਲਤੀਫ਼ਪੁਰ ਤੋਂ ਬਾਅਦ ਹੁਣ ਗੁਰੂ ਨਗਰੀ ‘ਚ 800 ਤੋਂ ਵੱਧ ਲੋਕ ਹੋਏ ਬੇਘਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਤੀਫ਼ਪੁਰ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ 800 ਤੋਂ ਵੱਧ ਲੋਕਾਂ ਨੂੰ ਬੇਘਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਘਟਨਾ ਝਬਾਲ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਕਾਲੋਨੀ ਦੀ ਦੱਸੀ ਜਾ ਰਹੀ ਹੈ । ਜਿੱਥੇ ਵਕਫ਼ ਬੋਰਡ ਵਲੋਂ ਲੋਕਾਂ 'ਤੇ ਘਰ ਖਾਲੀ ਕਰਨ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਰਹਿੰਦੇ 70 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਵਕਫ਼ ਬੋਰਡ ਵਲੋਂ ਲਿਖਤੀ ਹੁਕਮ ਵੀ ਪੇਸ਼ ਨਹੀ ਕੀਤਾ ਜਾ ਰਿਹਾ ,ਇੱਥੇ ਰਹਿੰਦੇ ਲੋਕਾਂ ਨੂੰ ਲਗਾਤਾਰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਹੀ ਹੈ। ਕੌਂਸਲਰ ਸਲੀਮ ਨੇ ਕਿਹਾ ਕਿ ਉਹ ਇੱਥੇ ਪਿਛਲੇ 4 ਪੀੜੀਆਂ ਤੋਂ ਰਹਿ ਰਹੇ ਹਨ ਤੇ ਜਿਹੜੀ ਜ਼ਮੀਨ ਹੈ। ਉਹ ਵਕਫ਼ ਬੋਰਡ ਦੀ ਨਹੀਂ ਸਗੋਂ ਕੇਂਦਰ ਸਰਕਾਰ ਦੀ ਹੈ। ਉਨ੍ਹਾਂ ਨੇ ਕਿਹਾ ਇੱਥੇ ਰਹਿੰਦੇ ਜ਼ਿਆਦਾਤਰ ਪਰਿਵਾਰ 1947 ਸਮੇ 'ਚ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਏ ਸੀ ।