ਨਿਹੰਗ ਸਿੰਘ ਨਾਲ ਵਿਆਹ ਤੋਂ ਬਾਅਦ ਗੋਰੀ ਮੇਮ ਬਣੀ ਸਿੰਘਣੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼੍ਰੀ ਸੁਲਤਾਨਪੁਰ ਲੋਧੀ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਇਕ ਮੌਕੇ ਇਕ ਗੋਰੀ ਮੇਮ ਜੋ ਸਿੰਘਣੀ ਸਜੀ ਹੋਈ ਸੀ, ਸੰਗਤਾਂ 'ਚ ਖਿੱਚ ਦਾ ਕੇਂਦਰ ਰਹੀ। ਦੱਸਿਆ ਜਾ ਰਿਹਾ ਕਿ ਇਹ ਸਿੰਘਣੀ ਕੁੜੀ ਬੈਲਜੀਅਮ ਤੋਂ ਆਈ ਗੋਰੀ ਮੇਮ ਹੈ। ਜਿਸ ਨੇ ਨਿਹੰਗ ਸਿੰਘ ਨਾਲ ਵਿਆਹ ਕਰਵਾਇਆ ਤੇ ਗੁਰੂਦੁਆਰਾ ਸਾਹਿਬ ਮੱਥਾ ਵੀ ਟੇਕਿਆ। ਇਸ ਬਾਰੇ ਨਿਹੰਗ ਸਿੰਘ ਨੇ ਦੱਸਿਆ ਕਿ ਦੋਵਾਂ ਦੀ ਦੋਸਤੀ ਸੋਸ਼ਲ ਮੀਡਿਆ 'ਤੇ ਹੋਈ ਸੀ। ਜਦੋ ਉਨ੍ਹਾਂ ਦੀ ਗੱਲ ਸ਼ੁਰੂ ਹੋਈ ਤਾਂ ਸਿੰਘਣੀ ਜਗਦੀਪ ਕੋਈ ਨੂੰ ਉਸ ਦੀ ਭਾਸ਼ਾ ਸਮਝ ਨਹੀਂ ਲੱਗਦੀ ਸੀ ਕਿਉਕਿ ਜਗਦੀਪ ਕੌਰ ਅੰਗਰੇਜ਼ੀ 'ਚ ਗੱਲ ਕਰਦੀ ਸੀ। ਨਿਹੰਗ ਸਿੰਘ ਨੂੰ ਉਹ ਮੇਮ ਜੋ ਵੀ ਬੋਲਦੀ ਸੀ , ਉਹ ਉਸ ਨੂੰ ਟਰਾਂਸਲੇਟ ਕਰਦਾ ਸੀ। ਜਿਸ ਤੋਂ ਬਾਅਦ ਅੱਜ ਬੈਲਜ਼ੀਅਮ ਤੋਂ ਪੰਜਾਬ ਆ ਕੇ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਦੋਵਾਂ ਨੇ ਵਿਆਹ ਕਰਵਾਇਆ ਹੈ।