ਸਿੱਧੂ ਤੋਂ ਬਾਅਦ ਸੁਖਬੀਰ ਬਾਦਲ ਦੀ ਪੁਲਿਸ ਖ਼ਿਲਾਫ਼ ਵਿਵਦਤ ਟਿੱਪਣੀ, ਅਖੇ ਪੁਲਿਸ ਵਾਲੇ ਤਾਂ ਜੇਬ੍ਹ ‘ਚੋਂ ਪੈਸੇ ਕੱਢ ਲੈਂਦੇ ਨੇ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਪੁਲਿਸ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ। ਪਹਿਲਾਂ ਉਨ੍ਹਾਂ ਨੇ ਸਾਬਕਾ ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਟਿੱਪਣੀ ਕੀਤੀ ਤੇ ਉਸ ਪਿੱਛੋਂ ਪੰਜਾਬ ਪੁਲਿਸ 'ਤੇ ਟਿੱਪਣੀ ਕਰ ਦਿੱਤੀ।

ਸੁਖਬੀਰ ਬਾਦਲ ਨੇ ਕਾਨਫਰੰਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਖਿਲਾਫ ਬੋਲਦਿਆਂ ਕਿਹਾ ਕਿ ਉਹ ਤਾਂ 500 ਰੁਪਏ ਲੈ ਕੇ ਕੰਮ ਕਰ ਦਿੰਦਾ ਸੀ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਦਾ ਵੀ ਇਹੀ ਹਾਲ ਹੈ। ਇਹ ਤਾਂ ਰਸਤੇ 'ਚ ਜਾਂਦੇ ਲੋਕਾਂ ਦੀ ਜੇਬ੍ਹ ਵਿਚੋਂ ਪੈਸੇ ਕੱਢ ਲੈਂਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਵੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 'ਪੈਂਟਾਂ ਗਿੱਲੀਆਂ ਕਰਨ' ਵਾਲਾ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਵੱਲੋਂ ਵੀਡੀਓ ਰਾਹੀਂ ਸਿੱਧੂ ਦੇ ਬਿਆਨ ਦੀ ਨਿਖੇਧੀ ਕੀਤੀ ਸੀ।

ਸਿੱਧੂ ਨੂੰ ਚੰਡੀਗੜ੍ਹ ਪੁਲਿਸ ਅਧਿਕਾਰੀ ਨੇ ਇਸ ਸਬੰਧ ਵਿੱਚ ਬਿਨਾਂ ਮੁਆਫੀ ਸ਼ਰਤ ਮੰਗਣ ਲਈ ਮਾਣਹਾਨੀ ਨੋਟਿਸ ਵੀ ਭੇਜਿਆ ਹੈ।ਸੁਖਬੀਰ ਬਾਦਲ ਇਥੇ ਹੀ ਨਹੀਂ ਰੁਕੇ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਤਾਂ ਪੰਜਾਬੀ ਵੀ ਨਹੀਂ ਹੈ, ਪਤਾ ਨਹੀਂ ਕਦੋਂ ਇਥੋਂ ਆਪਣੀ ਦੁਕਾਨ ਕਰ ਕੇ ਭੱਜ ਜਾਵੇ।