ਕੁੱਟਮਾਰ ਤੋਂ ਬਾਅਦ ਪਤੀ- ਪਤਨੀ ਨੂੰ ਕੀਤਾ ਅਗਵਾ, ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ,ਜਿੱਥੇ ਪੁਲਿਸ ਨੇ ਨਿਹੰਗ ਸਿੰਘਾਂ ਵਲੋਂ ਕੁੱਟਮਾਰ ਕਰਨ ਤੋਂ ਬਾਅਦ ਪਤੀ -ਪਤਨੀ ਨੂੰ ਅਗਵਾ ਕਰ ਲਿਆ ਸੀ। ਇਸ ਮਾਮਲੇ 'ਚ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਤੀ- ਪਤਨੀ ਨੂੰ ਬਰਾਮਦ ਕਰ ਲਿਆ । ਦੱਸਿਆ ਜਾ ਰਿਹਾ ਅਗਵਾ ਕੀਤੇ ਗਏ ਸੋਨੂੰ ਤੇ ਉਸ ਦੀ ਪਤਨੀ ਜੋਤੀ ਨੂੰ ਬਟਾਲਾ ਤੋਂ ਬਰਾਮਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਫਗਵਾੜਾ ਦੇ ਅਮਨ ਨਗਰ 'ਚ 2 ਗੱਡੀਆਂ 'ਚ ਸਵਾਰ ਹੋ ਆਪਣੇ ਸਾਥੀਆਂ ਨਾਲ ਆਏ 2 ਨਿਹੰਗ ਸਿੰਘ ਘਰ ਅੰਦਰ ਪਤੀ -ਪਤਨੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਅਗਵਾ ਕਰਕੇ ਫਰਾਰ ਹੋ ਗਏ ।ਇਹ ਸਾਰੀ ਘਟਨਾ ਮੌਕੇ 'ਤੇ ਲੱਗੇ CCTV ਕੈਮਰੇ 'ਚ ਕੈਦ ਹੋ ਗਈ । CCTV ਤੋਂ ਪਤਾ ਲੱਗਾ ਕਿ ਨਿਹੰਗ ਸਿੰਘ ਕੰਧ ਦੇ ਉਪਰ ਚੜ ਕੇ ਘਰ ਦੀ ਦੂਜੀ ਮੰਜਿਲ' ਤੇ ਗਏ ਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਦਰਵਾਜ਼ਾ ਤੋੜ ਕੇ ਪਤੀ- ਪਤਨੀ ਨੂੰ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਿਹੰਗ ਸਿੰਘ ਦੋਵਾਂ ਨੂੰ ਆਪਣੇ ਨਾਲ ਲੈ ਗਏ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।