ਲੜਾਈ ਤੋਂ ਬਾਅਦ ਇੱਕ ਮਹਿਲਾ ਨੇ ਦੂਜੀ ‘ਤੇ ਕਰਵਾਇਆ ਕਾਲਾ ਜਾਦੂ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਕਾਲਾ ਜਾਦੂ ਕਰਕੇ ਮਹਿਲਾ ਦੀ ਗਰਭਾਵਸਥਾ ਨੂੰ ਖਤਮ ਕਰਨ ਦੀ ਸਾਜਿਸ਼ ਕਰਨ ਦੇ ਦੋਸ਼ 'ਚ 1 ਮਹਿਲਾ ਸਮੇਤ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਨੁੱਖੀ ਬਲੀਦਾਨ ਤੇ ਹੋਰ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ , ਹਾਲਾਂਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਅਧਿਕਾਰੀ ਨੇ ਕਿਹਾ ਕਿ ਦੋਸ਼ੀ ਮਹਿਲਾ ਦੀ ਦੂਜੀ ਮਹਿਲਾ ਦਾ ਲੜਾਈ ਚੱਲ ਰਹੀ ਹੈ, ਜੋ ਉਸ ਦੇ ਪਤੀ ਦੀ ਰਿਸ਼ਤੇਦਾਰ ਵੀ ਹੈ। ਉਸ ਨੇ ਦੱਸਿਆ ਕਿ ਮਹਿਲਾ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਕਾਲੇ ਜਾਦੂ ਰਾਹੀਂ ਬੱਚੇ ਨੂੰ ਖ਼ਤਮ ਕਰਨ ਲਈ ਦੋਸ਼ੀ ਮਹਿਲਾ ਇੱਕ ਬਾਬੇ ਕੋਲ ਗਈ। ਮਹਿਲਾ ਨੇ ਬਾਬੇ ਨੂੰ ਕੰਮ ਪੂਰਾ ਕਰਨ ਲਈ 4 ਹਜ਼ਾਰ ਰੁਪਏ ਵੀ ਦਿੱਤੇ ,ਜਦੋ ਦੋਸ਼ੀ ਮਹਿਲਾ ਦੇ ਪਤੀ ਨੇ ਗੱਲਬਾਤ ਸੁਣ ਲਈ ਤਾਂ ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।